ਘਰੋਂ ਖੇਡਣ ਗਿਆ 10 ਸਾਲਾ ਲੜਕਾ ਹੋਇਆ ਅਗਵਾ, ਪੁਲਸ ਜਾਂਚ ’ਚ ਜੁਟੀ

04/16/2021 3:21:48 PM

ਰੂਪਨਗਰ (ਵਿਜੇ ਸ਼ਰਮਾ)-ਸਿਟੀ ਥਾਣਾ ਰੂਪਨਗਰ ਵੱਲੋਂ ਸ਼ਿਕਾਇਤ ਦੇ ਆਧਾਰ ਉਤੇ ਇਕ 10 ਸਾਲਾ ਲੜਕੇ ਨੂੰ ਕਿਸੇ ਨਾ ਮਾਲੂਮ ਵਿਅਕਤੀਆਂ ਵੱਲੋਂ ਅਗਵਾ ਕਰਨ ਦੇ ਮਾਮਲੇ ’ਚ ਪਰਚਾ ਦਰਜ ਕੀਤਾ ਗਿਆ ਹੈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਰੀਨਾ ਪਤਨੀ ਵਿਨੋਦ ਪਾਸਵਾਨ ਨਿਵਾਸੀ ਹਾਲ ਕਿਰਾਏਦਾਰ ਚਾਰ ਹੱਟੀਆਂ ਨੇੜੇ ਛੋਟਾ ਪੀਰ ਮਸਜ਼ਿਦ ਰੂਪਨਗਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਲੜਕਾ ਨਿਸ਼ਾਂਤ, ਜਿਸ ਦੀ ਉਮਰ ਕਰੀਬ 10 ਸਾਲ ਹੈ, ਉਹ ਬੀਤੇ ਦਿਨ ਖੇਡਣ ਲਈ ਘਰੋਂ ਗਿਆ ਸੀ, ਜੋ ਬਾਅਦ ’ਚ ਘਰ ਵਾਪਸ ਨਹੀਂ ਆਇਆ। ਉਸ ਦੀ ਕਾਫ਼ੀ ਭਾਲ ਕੀਤੀ ਗਈ ਪਰ ਉਸ ਦਾ ਕੋਈ ਪਤਾ ਨਹੀਂ ਚੱਲਿਆ। 

ਇਹ ਵੀ ਪੜ੍ਹੋ : ਪਲਾਂ 'ਚ ਉੱਜੜੀਆਂ ਖ਼ੁਸ਼ੀਆਂ, 27 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਰੀਨਾ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੇ ਲੜਕੇ ਨੂੰ ਕਿਸੇ ਨਾ ਮਾਲੂਮ ਵਿਅਕਤੀ/ਵਿਅਕਤੀਆਂ ਨੇ ਅਗਵਾ ਕਰ ਲਿਆ ਹੈ। ਪੁਲਸ ਨੇ ਇਸ ਮਾਮਲੇ ’ਚ ਨਾ ਨਾਮਾਲੂਮ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਅ/ਧ 365 ਆਈ. ਪੀ. ਸੀ. ਤਹਿਤ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਜਲੰਧਰ ਦੇ ਰੁੜਕਾ ਕਲਾਂ ਪਿੰਡ ਦੀ ਪਹਿਲ, ਬਰਸਾਤੀ ਪਾਣੀ ਨੂੰ ਬਚਾਉਣ ਲਈ ਛੱਤ ’ਤੇ ਲਾਇਆ ‘ਵਾਟਰ ਰਿਚਾਰਜ ਪਲਾਂਟ’


shivani attri

Content Editor

Related News