ਨੌਜਵਾਨ ਲੜਕੇ-ਲੜਕੀ ਨੇ ਨਹਿਰ ’ਚ ਛਾਲ ਮਾਰ ਜੀਵਨ-ਲੀਲਾ ਕੀਤੀ ਸਮਾਪਤ

Friday, Oct 27, 2023 - 03:15 AM (IST)

ਰੂਪਨਗਰ (ਵਿਜੇ) : ਬੀਤੇ ਕੱਲ੍ਹ ਨੌਜਵਾਨ ਲੜਕੇ ਤੇ ਲੜਕੀ ਨੇ ਭਾਖੜਾ ਨਹਿਰ ਰੂਪਨਗਰ ਵਿਖੇ ਛਲਾਂਗ ਲਗਾ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ। ਪੋਸਟਮਾਰਟਮ ਸਵੇਰੇ ਹੋਣ ਦੀ ਸੰਭਾਵਨਾ ਹੈ। ਪਤਾ ਲੱਗਾ ਹੈ ਕਿ ਲੜਕਾ ਤਰਨਜੀਤ ਸਿੰਘ ਪੁੱਤਰ ਸਵ. ਮਨਜੀਤ ਸਿੰਘ ਵਾਸੀ ਗਾਰਡਨ ਕਾਲੋਨੀ ਰੂਪਨਗਰ ਅਤੇ ਲੜਕੀ ਹਰਮਨਜੋਤ ਕੌਰ ਵਾਸੀ ਮੁਹੱਲਾ ਗਾਰਡਨ ਕਾਲੋਨੀ ਰੂਪਨਗਰ ਵੀਰਵਾਰ ਬਾਅਦ ਦੁਪਹਿਰ ਸ਼ਹਿਰ ’ਚੋਂ ਲੰਘਦੀ ਭਾਖੜਾ ਮੇਨ ਲਾਈਨ ਪੁਲ 'ਤੇ ਗਏ ਤੇ ਅਚਾਨਕ ਦੋਵਾਂ ਨੇ ਨਹਿਰ ’ਚ ਛਾਲ ਮਾਰ ਦਿੱਤੀ।

ਇਹ ਵੀ ਪੜ੍ਹੋ : ਬਜ਼ੁਰਗ ਔਰਤ ਨੂੰ ਤੇਜ਼ ਰਫ਼ਤਾਰ ਕ੍ਰੇਨ ਨੇ ਕੁਚਲਿਆ, ਮੌਕੇ 'ਤੇ ਮੌਤ

ਉਥੇ ਹਾਜ਼ਰ ਲੋਕਾਂ ਨੇ ਥੋੜ੍ਹੀ ਦੂਰ ਜਾ ਕੇ ਉਨ੍ਹਾਂ ਦੀਆਂ ਲਾਸ਼ਾਂ ਕੱਢੀਆਂ। ਦੋਵਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਦੀ ਮੋਰਚਰੀ ’ਚ ਪੋਸਟਮਾਰਟਮ ਲਈ ਰਖਵਾ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਪੋਸਟਮਾਰਟਮ ਸਵੇਰੇ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਸਿਟੀ ਥਾਣਾ ਰੂਪਨਗਰ ਦੇ ਏ.ਐੱਸ.ਆਈ. ਸੁਭਾਸ਼ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News