ਜਲੰਧਰ ਦੇ ਸ਼੍ਰੀ ਰਾਮ ਚੌਂਕ ’ਚ ਭਾਜਪਾ ਨੇ CM ਭਗਵੰਤ ਮਾਨ ਪੁਤਲਾ ਸਾੜ ਕੀਤਾ ਰੋਸ ਪ੍ਰਦਰਸ਼ਨ

Saturday, Oct 15, 2022 - 03:45 PM (IST)

ਜਲੰਧਰ ਦੇ ਸ਼੍ਰੀ ਰਾਮ ਚੌਂਕ ’ਚ ਭਾਜਪਾ ਨੇ CM ਭਗਵੰਤ ਮਾਨ ਪੁਤਲਾ ਸਾੜ ਕੀਤਾ ਰੋਸ ਪ੍ਰਦਰਸ਼ਨ

ਜਲੰਧਰ (ਸੋਨੂੰ)— ਜਲੰਧਰ ਦੇ ਸ਼੍ਰੀ ਰਾਮ ਚੌਂਕ ’ਚ ਭਾਜਪਾ ਵਰਕਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਪੁਤਲਾ ਫੂਕਿਆ ਗਿਆ। ਬੀਤੇ ਦਿਨੀਂ ਜਲੰਧਰ ’ਚ ਬਿ੍ਰਟਿਸ਼ ਓਲੀਵੀਆ ਸਕੂਲ ’ਚ ਹੋਈ ਲੱਖਾਂ ਦੀ ਚੋਰੀ ਦੇ ਮਾਮਲੇ ’ਚ 32 ਲੱਖ ਰੁਪਏ ਦੇ ਕਰੀਬ ਗਬਨ ’ਚ ਇਕ ਏ. ਐੱਸ. ਆਈ. ਅਤੇ ਸਕੂਲ ਦੇ ਮਾਲਕ ’ਤੇ ਮਾਮਲਾ ਦਰਜ ਕੀਤਾ ਗਿਆ, ਜਿਸ ਨੂੰ ਲੈ ਕੇ ਭਾਜਪਾ ਨੇ ਅੱਜ ਮਾਨ ਸਰਕਾਰ ਦਾ ਪੁਤਲਾ ਸਾੜਿਆ। ਦਰਅਸਲ ਇਸ ਸਾਰੇ ਮਾਮਲੇ ’ਚ ਵਿਧਾਇਕ ਦੇ ਰਿਸ਼ਤੇਦਾਰ ਵੀ ਸ਼ਾਮਲ ਹਨ। ਕਿਉਂਕਿ ਇਸ ਸਾਰੇ ਮਾਮਲੇ ’ਚ ਵਿਧਾਇਕ ਦੇ ਰਿਸ਼ਤੇਦਾਰ ਵੀ ਇਸ ’ਚ ਸ਼ਾਮਲ ਹੈ, ਜਿਸ ਦੇ ਕਾਰਨ ਵਿਧਾਇਕ ਆਪਣੇ ਰਿਸ਼ਤੇਦਾਰਾਂ ਨੂੰ ਬਚਾਉਣ ਲਈ ਇਸ ਕੇਸ ’ਚ ਫਸੇ ਏ. ਐੱਸ. ਆਈ. ਨੂੰ ਵੀ ਬਚਾ ਰਹੀ ਹੈ। 

ਇਹ ਵੀ ਪੜ੍ਹੋ:  ਜਲੰਧਰ: ਦਕੋਹਾ ਦੇ ਬ੍ਰਿਟਿਸ਼ ਓਲੀਵੀਆ ਸਕੂਲ 'ਚ ਹੋਈ 35 ਲੱਖ ਦੀ ਚੋਰੀ ਦੇ ਮਾਮਲੇ 'ਚ ਹੋਏ ਵੱਡੇ ਖ਼ੁਲਾਸੇ

PunjabKesari

ਭਾਜਪਾ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਨੇ ਕਿਹਾ ਕਿ ਇਸ ਸਾਰੇ ਮਾਮਲੇ ’ਚ ਵਿਧਾਇਕ ਦਾ ਰਿਸ਼ਤੇਦਾਰ ਅਹਿਮ ਭੂਮਿਰਾ ਨਿਭਾਅ ਰਿਹਾ ਹੈ। ਕਿਉਂਕਿ ਜਿਸ ਏ. ਐੱਸ. ਆਈ. ’ਤੇ ਮਾਮਲਾ ਦਰਜ ਹੋਇਆ ਹੈ, ਉਸ ਨੇ ਵੀ ਇਹ ਕਿਹਾ ਕਿ ਜੇਕਰ ਮੈਂ ਨਾ ਬਚਿਆ ਤਾਂ ਸਾਰਿਆਂ ਦੇ ਨਾਂ ਉਜਾਗਰ ਕਰ ਦੇਵੇਗਾ, ਜਿਸ ਨੂੰ ਲੈ ਕੇ ਵਿਧਾਇਕ ਦਾ ਰਿਸ਼ਤੇਦਾਰ ਅਤੇ ਵਿਧਾਇਕ ਇਸ ਮਾਮਲੇ ਨੂੰ ਦਬਾਉਣ ’ਚ ਲੱਗੇ ਹੋਏ ਹਨ। ਉਥੇ ਹੀ ਦੂਜੇ ਪਾਸੇ ਵੈਸਟ ਹਲਕੇ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਮਿਲ ਰਹੀਆਂ ਧਮਕੀਆਂ ’ਤੇ ਬੋਲਦੇ ਹੋਏ ਕਿਹਾ ਕਿ ਹਰ ਵਾਰੀ ਇਸੇ ਵਿਧਾਇਕ ਨੂੰ ਹੀ ਧਮਕੀਆਂ ਕਿਉਂ ਮਿਲਦੀਆਂ ਹਨ ਕਿਉਂਕਿ ਇਸ ਵਿਧਾਇਕ ’ਤੇ ਵੀ 9 ਮਾਮਲੇ ਦਰਜ ਹਨ। ਪਹਿਲਾਂ ਇਹ ਲੋਕਾਂ ਨੂੰ ਧਮਕੀਆਂ ਦਿੰਦਾ ਸੀ, ਹੁਣ ਇਸ ਨੂੰ ਧਮਕੀਆਂ ਮਿਲ ਰਹੀਆਂ ਹਨ। 

ਇਹ ਵੀ ਪੜ੍ਹੋ:  ਕੈਨੇਡਾ ਤੋਂ ਮੰਦਭਾਗੀ ਖ਼ਬਰ: ਨਕੋਦਰ ਦੇ 22 ਸਾਲਾ ਨੌਜਵਾਨ ਦੀ ਮੌਤ, ਜਨਮ ਦਿਨ ਦਾ ਤੋਹਫ਼ਾ ਉਡੀਕਦੀ ਰਹੀ ਭੈਣ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News