ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਗਏ ਭਾਜਪਾ ਆਗੂ ਦੀ ਜੇਬਕਤਰਿਆਂ ਨੇ ਮਾਰੀ ਜੇਬ, ਕੱਢ ਲਏ 50 ਹਜ਼ਾਰ ਰੁਪਏ

06/16/2024 3:35:21 AM

ਜਲੰਧਰ (ਮਹੇਸ਼)- ਮਾਤਾ ਚਿੰਤਪੂਰਨੀ ਜੀ ਦੇ ਦਰਸ਼ਨਾਂ ਲਈ ਆਪਣੇ ਪਰਿਵਾਰ ਸਮੇਤ ਦੇਵ ਭੂਮੀ ਹਿਮਾਚਲ ਪ੍ਰਦੇਸ਼ ਗਏ ਜਲੰਧਰ ਦੇ ਭਾਜਪਾ ਆਗੂ ਤੇ ਵਪਾਰੀ ਵਿਕਾਸ ਨਿਸ਼ਚਲ ਪ੍ਰਧਾਨ ਲਾਜਪਤ ਮਾਰਕੀਟ ਜੋਤੀ ਨਗਰ ਦੀ ਜੇਬ ’ਚੋਂ ਚੋਰਾਂ ਨੇ 50 ਹਜ਼ਾਰ ਰੁਪਏ ਕੱਢ ਲਏ। 

ਵਿਕਾਸ ਨਿਸ਼ਚਲ ਨੇ ਦੱਸਿਆ ਕਿ ਉਹ ਸ਼ਨੀਵਾਰ ਰਾਤ ਨੂੰ ਪਰਿਵਾਰ ਸਮੇਤ ਮਾਤਾ ਚਿੰਤਪੂਰਨੀ ਜੀ ਦੇ ਦਰਬਾਰ ’ਚ ਨਤਮਸਤਕ ਹੋਣ ਗਏ ਸਨ। ਇਸ ਦੌਰਾਨ ਕਿਸੇ ਨੇ ਉਸ ਦੀ ਜੇਬ ਕੱਟ ਲਈ, ਜਦੋਂ ਦਰਬਾਰ ’ਤੇ ਜਾ ਕੇ ਜੇਬ ਦੀ ਜਾਂਚ ਕੀਤੀ ਤਾਂ ਉਸ ’ਚ ਪੈਸੇ ਨਹੀਂ ਸਨ।

ਇਹ ਵੀ ਪੜ੍ਹੋ- NEET ਪੇਪਰ ਲੀਕ ਮਾਮਲੇ 'ਚ ਵੱਡਾ ਖੁਲਾਸਾ, ਮੁਲਜ਼ਮਾਂ ਨੇ ਕਬੂਲੀ 'ਵਿਚੋਲਿਆਂ' ਨੂੰ 30-30 ਲੱਖ ਰੁਪਏ ਦੇਣ ਦੀ ਗੱਲ

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਚਿੰਤਪੂਰਨੀ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਇਸ ਦੀ ਸੂਚਨਾ ਮੰਦਰ ਅਧਿਕਾਰੀ ਦੇ ਦਫ਼ਤਰ ਨੂੰ ਵੀ ਦੇ ਦਿੱਤੀ ਗਈ ਹੈ। ਵਿਕਾਸ ਨਿਸਚਲ ਨੇ ਪੁਲਸ ਨੂੰ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਉਸ ਦੀ ਜੇਬ ਕੱਟਣ ਵਾਲੇ ਚੋਰ ਦਾ ਪਤਾ ਲਗਾ ਕੇ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਚੋਰ ਦੇਵੀ ਮਾਤਾ ਦੇ ਦਰਬਾਰ ’ਚ ਆ ਕੇ ਹੋਰ ਸ਼ਰਧਾਲੂਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦਾ ਹੈ। ਵਿਕਾਸ ਨਿਸ਼ਚਲ ਨੇ ਵੀ ਮਾਂ ਦੇ ਦਰਬਾਰ ’ਚ ਆਉਣ ਵਾਲੇ ਸ਼ਰਧਾਲੂਆਂ ਨੂੰ ਜੇਬ ਕਤਰਿਆਂ ਤੋਂ ਬਚਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ- ਨੌਜਵਾਨ ਨੇ ਨਾਬਾਲਗਾ ਦੀਆਂ ਤਸਵੀਰਾਂ ਕੀਤੀਆਂ ਵਾਇਰਲ, ਪਰਿਵਾਰ ਨੂੰ ਕਿਹਾ- ''ਤੁਸੀਂ ਕੀ ਕਰ ਲਿਆ ਮੇਰਾ ?''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News