ਰਾਤ 11 ਵਜੇ ਤੋਂ ਬਾਅਦ ਬਰਥ ਡੇਅ ਪਾਰਟੀ ''ਚ ਚਲਾਇਆ ਡੀ.ਜੇ. ਚਲਾਉਣਾ ਪਿਆ ਮਹਿੰਗਾ

2/2/2020 6:35:56 PM

ਜਲੰਧਰ (ਮ੍ਰਿਦੁਲ)— ਰਤਨ ਨਗਰ 'ਚ ਦੇਰ ਰਾਤ ਬੱਚੇ ਦੀ ਬਰਥ ਡੇਅ ਪਾਰਟੀ 'ਤੇ 11 ਵਜੇ ਤੋਂ ਬਾਅਦ ਉੱਚੀ ਆਵਾਜ਼ 'ਚ ਡੀ. ਜੇ. ਚਲਾਉਣ ਦੇ ਮਾਮਲੇ 'ਚ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਕਮਲਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਏ. ਐੱਸ. ਆਈ. ਰੇਸ਼ਮ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਰਤਨ ਨਗਰ 'ਚ ਉੱਚੀ ਆਵਾਜ਼ 'ਚ ਡੀ. ਜੇ. ਚੱਲ ਰਿਹਾ ਹੈ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਪੁਲਸ ਨੇ ਡੀ. ਜੇ. ਬੰਦ ਕਰਨ ਦੀ ਵਾਰਨਿੰਗ ਦਿੱਤੀ ਪਰ ਡੀ. ਜੇ. ਸੰਚਾਲਕਾਂ ਨੇ ਡੀ. ਜੇ. ਬੰਦ ਨਹੀਂ ਕੀਤਾ, ਜਿਸ ਨੂੰ ਲੈ ਕੇ ਪੁਲਸ ਨੇ ਧਾਰਾ 188 ਆਈ. ਪੀ. ਸੀ. ਤਹਿਤ ਬਾਵਾ ਡੀ. ਜੇ. ਦੇ ਮਾਲਕ ਬਾਵਾ ਕੁਮਾਰ ਖਿਲਾਫ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ।


shivani attri

Edited By shivani attri