ਐਨਕਾਊਂਟਰ ਦੌਰਾਨ ਗ੍ਰਿਫ਼ਤਾਰ ਬਦਮਾਸ਼ ਮਨਕਰਨ ਸਿੰਘ ਨੂੰ ਲੈ ਕੇ ਜਲੰਧਰ ਕਮਿਸ਼ਨਰੇਟ ਪੁਲਸ ਦਾ ਵੱਡਾ ਖ਼ੁਲਾਸਾ
Wednesday, Oct 29, 2025 - 03:57 PM (IST)
ਜਲੰਧਰ (ਵਰੁਣ)–ਸਲੇਮਪੁਰ ਮਸੰਦਾਂ ਵਿਚ ਐਨਕਾਊਂਟਰ ਦੌਰਾਨ ਫੜੇ ਗਏ ਬਦਮਾਸ਼ ਅਤੇ ਜੱਗੂ ਭਗਵਾਨਪੁਰੀਆ ਗਰੁੱਪ ਦੇ ਸ਼ੂਟਰ ਮਨਕਰਨ ਸਿੰਘ ਤੋਂ ਬਰਾਮਦ ਹੋਏ ਅੱਧੀ ਦਰਜਨ ਨਾਜਾਇਜ਼ ਪਿਸਟਲਾਂ ਦੀ ਪੁਸ਼ਟੀ ਕਮਿਸ਼ਨਰੇਟ ਪੁਲਸ ਨੇ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਹੀ ‘ਜਗ ਬਾਣੀ’ ਨੇ ਖ਼ੁਲਾਸਾ ਕਰ ਦਿੱਤਾ ਸੀ ਕਿ ਸੀ. ਆਈ. ਏ. ਸਟਾਫ਼ ਨੇ ਮਨਕਰਨ ਸਿੰਘ ਨੂੰ ਰਿਮਾਂਡ ’ਤੇ ਲੈ ਕੇ 6 ਹੋਰ ਪਿਸਟਲ ਬਰਾਮਦ ਕਰ ਲਏ ਹਨ, ਹਾਲਾਂਕਿ ਉਸ ਸਮੇਂ ਕਿਸੇ ਪੁਲਸ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਸੀ। ਪਰ ਮੰਗਲਵਾਰ ਨੂੰ ਡੀ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਉਕਤ ਸਾਰੇ ਹਥਿਆਰ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਨੇ ਰਾਮਾ ਮੰਡੀ ਇਲਾਕੇ ਵਿਚੋਂ ਬਰਾਮਦ ਕੀਤੇ।
ਇਹ ਵੀ ਪੜ੍ਹੋ: Big Breaking: ਪੰਜਾਬ ਦੇ ਵਿਧਾਇਕ 'ਤੇ ਹਰਿਆਣਾ 'ਚ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ
ਉਨ੍ਹਾਂ ਦੱਸਿਆ ਕਿ ਮਨਕਰਨ ਸਿੰਘ ਯੂ. ਪੀ. ਤੋਂ ਕੁੱਲ੍ਹ 8 ਪਿਸਟਲ ਅਤੇ ਗੋਲ਼ੀਆਂ ਲੈ ਕੇ ਆਇਆ ਸੀ, ਜਿਨ੍ਹਾਂ ਵਿਚੋਂ ਕੁਝ ਪਿਸਤੌਲ ਉਸ ਨੇ ਨਿੱਜੀ ਵਰਤੋਂ ਲਈ ਰੱਖੇ ਸਨ, ਜਦਕਿ ਕੁਝ ਪਿਸਤੌਲ ਅਤੇ ਗੋਲ਼ੀਆਂ ਉਸ ਨੇ ਅੱਗੇ ਵੇਚ ਦੇਣੇ ਸਨ। 8 ਪਿਸਤੌਲਾਂ ਵਿਚੋਂ ਇਕ ਉਸ ਸਮੇਂ ਪੁਲਸ ਨੇ ਆਪਣੇ ਕਬਜ਼ੇ ਵਿਚ ਲਿਆ ਸੀ, ਜਦੋਂ 21 ਅਕਤੂਬਰ ਨੂੰ ਮਨਕਰਨ ਅਤੇ ਉਸ ਦੇ 2 ਸਾਥੀ ਰਾਮਾ ਮੰਡੀ ਦੇ ਚੁਗਿੱਟੀ ਇਲਾਕੇ ਵਿਚ ਜੂਆ ਲੁੱਟਣ ਆਏ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਫ਼ੌਜੀ ਛਾਉਣੀ 'ਚੋਂ ਫੜਿਆ ਗਿਆ ਪਾਕਿਸਤਾਨੀ ਜਾਸੂਸ! ਫੋਨ ਤੋਂ ਹੋਇਆ ਵੱਡਾ ਖ਼ੁਲਾਸਾ
ਗੋਲ਼ੀਆਂ ਚਲਾਉਣ ਸਮੇਂ ਮਨਕਰਨ ਦੇ ਹੱਥ ਵਿਚੋਂ ਪਿਸਤੌਲ ਛੁੱਟ ਗਿਆ ਸੀ, ਜਦਕਿ ਦੂਜਾ ਪਿਸਤੌਲ ਪੁਲਸ ਨੇ ਐਨਕਾਊਂਟਰ ਤੋਂ ਬਾਅਦ ਜ਼ਬਤ ਕੀਤਾ ਸੀ। ਉਥੇ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੁਝ ਸਮਾਂ ਪਹਿਲਾਂ ਜਦੋਂ ਮਨਕਰਨ ਯੂ. ਪੀ. ਤੋਂ ਟ੍ਰੇਨ ਰਾਹੀਂ 5 ਪਿਸਤੌਲ ਖ਼ਰੀਦ ਕੇ ਜਲੰਧਰ ਪਰਤ ਰਿਹਾ ਸੀ ਤਾਂ ਰਸਤੇ ਵਿਚ ਯੂ. ਪੀ. ਪੁਲਸ ਦੀ ਚੈਕਿੰਗ ਦੌਰਾਨ ਉਹ ਪੰਜਾਂ ਪਿਸਟਲਾਂ ਨਾਲ ਗ੍ਰਿਫ਼ਤਾਰ ਹੋ ਗਿਆ ਸੀ। ਉਸ ਖ਼ਿਲਾਫ਼ ਯੂ. ਪੀ. ਵਿਚ ਵੀ ਆਰਮਜ਼ ਐਕਟ ਦਾ ਕੇਸ ਦਰਜ ਹੈ। ਰਿਮਾਂਡ ’ਤੇ ਲਏ ਮਨਕਰਨ ਤੋਂ ਅਜੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮਨਕਰਨ ਕਈ ਥਾਣਿਆਂ ਦੀ ਪੁਲਸ ਨੂੰ ਲੋੜੀਂਦਾ ਹੈ। ਸੀ. ਆਈ. ਏ. ਸਟਾਫ਼ ਵੱਲੋਂ ਲਿਆ ਰਿਮਾਂਡ ਖ਼ਤਮ ਹੁੰਦੇ ਹੀ ਹੋਰ ਥਾਣਿਆਂ ਦੀ ਪੁਲਸ ਪੁੱਛਗਿੱਛ ਲਈ ਉਸ ਨੂੰ ਰਿਮਾਂਡ ’ਤੇ ਲਵੇਗੀ।
ਇਹ ਵੀ ਪੜ੍ਹੋ: ਪੰਜਾਬ ਦੇ ਖਿਡਾਰੀਆਂ ਲਈ Good News! ਮਾਨ ਸਰਕਾਰ ਨੇ ਨੌਕਰੀਆਂ ਨੂੰ ਲੈ ਕੇ ਕੀਤਾ ਅਹਿਮ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
