ਭਾਜਪਾ 50 ਵਾਰਡਾਂ ਤੋਂ ਲੜੇਗੀ ਨਗਰ ਨਿਗਮ ਚੋਣਾਂ : ਅਵਿਨਾਸ਼ ਰਾਏ ਖੰਨਾ

Friday, Jan 29, 2021 - 06:23 PM (IST)

ਭਾਜਪਾ 50 ਵਾਰਡਾਂ ਤੋਂ ਲੜੇਗੀ ਨਗਰ ਨਿਗਮ ਚੋਣਾਂ : ਅਵਿਨਾਸ਼ ਰਾਏ ਖੰਨਾ

ਕਪੂਰਥਲਾ (ਮਹਾਜਨ)— ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਾਕੇਸ਼ ਕੁਮਾਰ ਦੁੱਗਲ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਚੋਣ ਸਬੰਧੀ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ‘ਚ ਵਿਸ਼ੇਸ਼ ਤੌਰ ‘ਤੇ ਅਵਿਨਾਸ਼ ਰਾਏ ਖੰਨਾ ਰੈਡ ਕ੍ਰਾਸ ਸੁਸਾਇਟੀ ਭਾਰਤ ਸਰਕਾਰ ਵਾਈ ਚੇਅਰਮੈਨ ਚੋਣ ਇੰਚਾਰਜ ਕਪੂਰਥਲਾ ਅਤੇ ਉਨ੍ਹਾਂ ਦੇ ਨਾਲ ਮੋਹਨ ਲਾਲ ਸੇਠੀ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਕਪੂਰਥਲਾ ਇੰਚਾਰਜ ਪਹੁੰਚੇ। ਅਵਿਨਾਸ਼ ਰਾਏ ਖੰਨਾ ਨੇ 11 ਮੈਂਬਰੀ ਇਲੈਕਸ਼ਨ ਕੋਰ ਕਮੇਟੀ ਦੇ ਨਾਲ ਮੀਟਿੰਗ ਕਰਦੇ ਹੋਏ ਕਪੂਰਥਲਾ ਨਗਰ ਨਿਗਮ ਦੇ ਉਮੀਦਵਾਰਾਂ ਦੇ ਬਾਰੇ ‘ਚ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ ਅਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ 50 ਵਾਰਡਾਂ ‘ਚ ਜਲਦ ਹੀ ਆਪਣੇ ਉਮੀਦਵਾਰ ਖੜ੍ਹੇ ਕਰੇਗੀ। 

ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਸਿੰਘੂ ਸਰਹੱਦ ਤੋਂ ਵਾਪਸ ਪਰਤ ਰਹੇ ਪਟਿਆਲਾ ਦੇ ਕਿਸਾਨ ਦੀ ਹਾਦਸੇ ’ਚ ਮੌਤ

ਮੀਟਿੰਗ ਦੌਰਾਨ ਚੋਣਾਂ ਦੇ ਮੱਦੇਨਜਰ ਬਲਭਦਰ ਸੋਨ ਦੁੱਗਲ ਅਤੇ ਰਮੇਸ਼ ਸਚਦੇਵਾ ਦੋਵੇਂ ਫਗਵਾੜਾ ਤੋਂ ਕਪੂਰਥਲਾ ਨਗਰ ਨਿਗਮ ਚੋਣ ਦੇ ਇੰਚਾਰਜ ਨਿਯੁਕਤ ਕੀਤੇ ਗਏ। ਇਸ ਮੌਕੇ ਪੰਜਾਬ ਕਾਰਜਕਾਰੀ ਮੈਂਬਰ ਪਰਸ਼ੋਤਮ ਪਾਸੀ, ਯੱਗ ਦੱਤ ਐਰੀ, ਉਮੇਸ਼ ਸ਼ਾਰਦਾ, ਮਨੂ ਧੀਰ, ਸ਼ਾਮ ਸੁੰਦਰ ਅਗਰਵਾਲ, ਯਸ਼ ਮਹਾਜਨ, ਜਗਦੀਸ਼ ਸ਼ਰਮਾ, ਅਸ਼ੋਕ ਮਾਹਲਾ, ਪਵਨ ਧੀਰ, ਆਕਾਸ਼ ਕਾਲੀਆ, ਬਲਵਿੰਦਰ ਸਿੰਘ, ਨਿਰਮਲ ਸਿੰਗ, ਰਾਜੇਸ਼ ਪਾਸੀ, ਧਰਮਪਾਲ ਮਹਾਜਨ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ ਵੱਡਾ ਦਾਅਵਾ, ਦਿੱਲੀ ਪੁਲਸ ਵੱਲੋਂ ਚਲਾਈ ਗੋਲੀ ਨਾਲ ਹੋਈ ਸੀ ਨਵਰੀਤ ਸਿੰਘ ਦੀ ਮੌਤ


author

shivani attri

Content Editor

Related News