ਝੋਨੇ ਦੀ ਪਰਾਲੀ ਨੂੰ ਖੇਤਾਂ ''ਚ ਵਾਹੁਣ ਉਪਰੰਤ ਬੀਜੀ ਕਣਕ ਦੇ ਫਾਇਦੇ

02/12/2020 5:27:53 PM

ਜਲੰਧਰ—ਜ਼ਿਲਾ ਜਲੰਧਰ 'ਚ ਝੋਨੇ ਦੀ ਪਰਾਲੀ ਨੂੰ ਖੇਤਾਂ 'ਚ ਵਾਹੁਣ ਉੁਪਰੰਜ ਬੀਜੀ ਗਈ ਕਣਕ ਦੀ ਫਸਲ ਦਾ ਜਾੜ ਬਹੁਤ ਵਧੀਆ ਹੈ। ਇਸ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲਾ ਜਲੰਧਰ ਦੇ ਕਿਸਾਨਾਂ ਨੂੰ ਅਜਿਹੇ ਕਾਮਯਾਬ ਕਣਕ ਦੇ ਖੇਤ ਦਿਖਾਉਂਦੇ ਹੋਏ, ਪਰਾਲੀ ਨੂੰ ਜ਼ਮੀਨ 'ਚ ਵਾਹੁਣ ਦੇ ਫਾਇਦਿਆਂ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।ਡਾ. ਨਾਜਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜ਼ਿਲਾ ਜਲੰਧਰ 'ਚ ਪਰਾਲੀ ਨੂੰ ਜ਼ਮੀਨ 'ਚ ਵਾਹੁਣ ਉਪਰੰਤ ਤਕਰੀਬਨ 2,90,000 ਏਕੜ ਰਕਬੇ 'ਚ ਕਣਕ ਦੀ ਬਿਜਾਈ ਕੀਤੀ ਗਈ ਹੈ ਅਤੇ ਪਰਾਲੀ ਨੂੰ ਜ਼ਮੀਨ 'ਚ ਵੱਖ-ਵੱਖ ਢੰਗ ਤਰੀਕਿਆਂ ਰਾਹੀਂ ਮਿਲਾਉਣ ਉਪਰੰਤ ਬੀਜੀ ਕਣਕ ਬਹੁਤ ਵਧੀਆ ਹੈ ਅਤੇ ਸਬੰਧਿਤ ਕਿਸਾਨਾਂ ਵੱਲੋਂ ਅਜਿਹੇ ਖੇਤਾਂ 'ਚ ਪਾਣੀ ਦੀ ਘੱਟ ਲੋੜ ਅਤੇ ਨਦੀਨਾਂ ਦਾ ਘੱਟ ਹਮਲਾ ਹੋਣ ਬਾਰੇ ਵੀ ਦੱਸਿਆ ਗਿਆ ਹੈ।

PunjabKesari

ਡਾ. ਨਾਜਰ ਸਿੰਘ ਨੇ ਦੱਸਿਆ ਹੈ ਕਿ ਜ਼ਿਲੇ 'ਚ ਕਿਸਾਨਾਂ ਵੱਲੋਂ ਤਕਰੀਬਨ 67,500 ਏਕੜ ਰਕਬਾ ਹੈਪੀ ਸੀਡਰ ਰਾਹੀਂ ਕਣਕ ਦਾ ਬੀਜਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਹੈ ਕਿ ਜ਼ਿਲੇ ਦੇ ਕਿਸਾਨਾਂ ਵੱਲੋਂ ਸੁਪਰਸੀਡਰ ਮਸ਼ੀਨ ਰਾਹੀਂ ਤਕਰੀਬਨ 4,000 ਏਕੜ ਕਣਕ ਦੀ ਪਰਾਲੀ ਨੂੰ ਜ਼ਮੀਨ 'ਚ ਵਾਹੁੰਦੇ ਹੋਏ ਬਿਜਾਈ ਕੀਤੀ ਗਈ ਹੈ। ਇਸ ਸਬੰਧੀ ਸੁਪਰ ਸੀਡਰ ਤਕਨੀਕ ਰਾਹੀਂ ਬੀਜੇ ਗਏ ਪਲਾਂਟ ਪਿੰਡ ਨਾਗਰਾ, ਬਲਾਕ ਜਲੰਧਰ ਪੱਛਮੀ ਦਾ ਦੌਰਾ ਕਰਦੇ ਹੋਏ ਡਾ. ਨਾਜਰ ਸਿੰਘ ਨੇ ਇਲਾਕੇ ਦੇ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਸ ਤਕਨੀਕ ਰਾਹੀਂ ਬੀਜੀ ਗਈ ਕਣਕ ਦਾ ਜੰਮ ਬਹੁਤ ਵਧੀਆ ਹੈ। ਇਸ ਮੌਕੇ ਖੇਤੀਬਾੜੀ ਵਿਭਾਗ ਦੀ ਸਮੁੱਚੀ ਟੀਮ ਜਿਸ 'ਚ ਇੰਜ. ਨਵਦੀਪ ਸਿੰਘ, ਡਾ. ਅਰੁਣ ਕੋਹਲੀ ਖੇਤੀਬਾੜੀ ਅਫਸਰ ਜਲੰਧਰ ਪੱਛਮੀ, ਡਾ. ਸੁਰਜੀਤ ਸਿੰਘ ਅਤੇ ਡਾ. ਦਾਨਿਸ਼ ਕੁਮਾਰ ਏ.ਡੀ.ਓ ਸ਼ਾਮਲ ਸਨ ਨੇ ਮੌਕੇ 'ਤੇ ਕਿਸਾਨਾਂ ਨੂੰ ਪਰਾਲੀ ਨੂੰ ਸੰਭਾਲਣ ਉਪਰੰਤ ਕੀਤੀ ਗਈ ਕਣਕ ਦੀ ਬਿਜਾਈ ਬਾਰੇ ਦੱਸਿਆ ਅਤੇ ਕਿਹਾ ਕਿ ਅਜਿਹੇ ਕਣਕ ਦੇ ਖੇਤਾਂ 'ਚ ਖੁਰਾਕੀ ਤੱਤਾਂ ਦੀ ਘਾਟ ਨਜ਼ਰ ਨਹੀਂ ਆ ਰਹੀ ਅਤੇ ਨਾਲ ਹੀ ਨਦੀਨਾਂ ਦਾ ਵੀ ਘੱਟ ਹਮਲਾ ਹੋਇਆ ਹੈ।

PunjabKesari

ਇਸ ਮੌਕੇ 'ਤੇ ਸ. ਲਖਬੀਰ ਸਿੰਘ ਪਿੰਡ ਨਾਗਰਾ ਜਿਸ ਵੱਲੋਂ ਲਗਭਗ 160 ਏਕੜ 'ਚ ਪਰਾਲੀ ਨੂੰ ਜ਼ਮੀਨ 'ਚ ਵਾਹੁਣ ਉਪਰੰਤ ਕਣਕ ਦੇ ਸੁਪਰ ਸੀਡਰ ਰਾਹੀਂ ਬਿਜਾਈ ਕੀਤੀ ਗਈ ਹੈ ਨੇ ਇਸ ਤਕਨੀਕ ਸਬੰਧੀ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਭਵਿੱਖ 'ਚ ਪਰਾਲੀ ਨੂੰ ਜ਼ਮੀਨ 'ਚ ਵਾਹੁੰਦੇ ਹੋਏ ਹੀ ਹਾੜੀ ਦੀਆਂ ਫਸਲਾਂ ਦੀ ਬਿਜਾਈ ਕਰਨਗੇ ਅਤੇ ਇਨ੍ਹਾਂ ਤਕਨੀਕਾਂ ਸਬੰਧੀ ਦੂਜੇ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਦੇ ਰਹਿਣਗੇ।
ਮੁੱਖ ਖੇਤੀਬਾੜੀ ਅਫਸਰ ,
ਜਲੰਧਰ।


Iqbalkaur

Content Editor

Related News