ਕੁੱਟਮਾਰ ਤੇ ਟਿੱਪਰ ਦੀ ਭੰਨਤੋੜ ਕਰਨ ਵਾਲੇ ਅੱਧੀ ਦਰਜਨ ਵਿਅਕਤੀ ਨਾਮਜ਼ਦ

Monday, Sep 23, 2019 - 12:22 PM (IST)

ਕੁੱਟਮਾਰ ਤੇ ਟਿੱਪਰ ਦੀ ਭੰਨਤੋੜ ਕਰਨ ਵਾਲੇ ਅੱਧੀ ਦਰਜਨ ਵਿਅਕਤੀ ਨਾਮਜ਼ਦ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)— ਟਿੱਪਰ ਚਾਲਕ ਦੀ ਕੁੱਟਮਾਰ ਕਰਨ ਅਤੇ ਟਿੱਪਰ ਦੀ ਭੰਨਤੋੜ ਕਰਨ ਵਾਲੇ ਤਕਰੀਬਨ ਅੱਧੀ ਦਰਜਨ ਵਿਅਕਤੀਆਂ ਖਿਲਾਫ ਸਥਾਨਕ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਥਾਣਾ ਮੁਖੀ ਭਾਰਤ ਭੂਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਵੰਤ ਸਿੰਘ ਪੁੱਤਰ ਕਿਸ਼ਨ ਚੰਦ ਵਾਸੀ ਅਗੰਮਪੁਰ ਦੇ ਬਿਆਨਾਂ ਦੇ ਆਧਾਰ 'ਤੇ ਸਤਵੀਰ ਸਿੰਘ, ਸੁਰਿੰਦਰ ਕੁਮਾਰ, ਅਸ਼ੋਕ ਕੁਮਾਰ, ਭਾਰਤੀ, ਰਣ ਬਹਾਦਰ, ਬਿੱਟੂ ਸਾਈਕਲਾਂ ਵਾਲਾ, ਰੋਹਿਤ ਮੁਨਸ਼ੀ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਵੱਲੋਂ ਦਿੱਤੇ ਬਿਆਨਾਂ ਕਿ ਉਹ ਨੂਤਨ ਕੁਮਾਰ ਨੰਦਾ ਵਾਸੀ ਅਗੰਮਪੁਰ ਕੋਲ ਪਿਛਲੇ ਕਈ ਸਾਲਾਂ ਤੋਂ ਡਰਾਈਵਰ ਵਜੋਂ ਨੌਕਰੀ ਕਰ ਰਿਹਾ ਹੈ ਅਤੇ ਬੀਤੇ ਦਿਨੀਂ ਉਹ ਆਪਣੇ ਮਾਲਕ ਦਾ ਟਿੱਪਰ ਪੀ. ਬੀ. ਐੱਮ 9361 ਪੰਚਕੂਲਾ ਸਟੋਨ ਕਰੈਸ਼ਰ ਤੋਂ ਮਾਲ ਦਾ ਭਰ ਕੇ ਆ ਰਿਹਾ ਸੀ ਤਾਂ ਰਸਤੇ ਵਿਚ ਉਸ ਦਾ ਟਿੱਪਰ ਖਰਾਬ ਹੋ ਗਿਆ, ਜਿਸ ਕਾਰਣ ਰਸਤਾ ਬੰਦ ਹੋ ਗਿਆ। ਉਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਬੰਦ ਹੋਏ ਰਸਤੇ ਨੂੰ ਲੈ ਕੇ ਮੇਰੀ ਕੁੱਟ-ਮਾਰ ਕੀਤੀ ਅਤੇ ਟਿੱਪਰ ਦੀ ਵੀ ਭੰਨ-ਤੋੜ ਕੀਤੀ। ਉਸ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਵੱਲੋਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਤਫਤੀਸ਼ ਉਪਰੰਤ ਤੱਥਾਂ ਦੇ ਆਧਾਰ 'ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


author

shivani attri

Content Editor

Related News