ਬਰਗਾੜੀ ਵਿਖੇ ਸਾਂਝੇ ਮੁੱਦਿਆਂ ''ਤੇ ਸ਼ਾਂਤਮਈ ਢੰਗ ਨਾਲ ਲੜਾਈ ਜਾਰੀ : ਭਾਈ ਮੋਹਕਮ ਸਿੰਘ

11/15/2018 12:59:57 PM

ਜਲੰਧਰ (ਚਾਵਲਾ)— ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਦੀਆਂ ਦਿਸ਼ਾਵਾਂ ਤਹਿਤ ਮੁਤਵਾਜੀ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ, ਬਾਬਾ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ 'ਚ ਬਰਗਾੜੀ ਵਿਖੇ ਲੱਗੇ ਮੋਰਚੇ 'ਚ ਪੰਥ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਸਿੱਖਾਂ, ਦਲਿਤ ਭਾਈਚਾਰਾ, ਮੁਸਲਮਾਨ ਭਾਈਚਾਰਾ ਅਤੇ ਸਮੂਹ ਭਾਈਚਾਰੇ ਵਲੋਂ ਸ਼ਾਮਲ ਹੋ ਕੇ ਏਕਤਾ ਦਾ ਪ੍ਰਗਟਾਵਾ ਕੀਤਾ ਹੈ, ਇਸ ਗੱਲ ਦਾ ਸਬੂਤ ਹੈ ਕਿ ਸਾਂਝੇ ਮੁੱਦਿਆਂ 'ਤੇ ਸ਼ਾਂਤਮਈ ਢੰਗ ਨਾਲ ਲੜੀ ਜਾ ਰਹੀ ਲੜਾਈ ਬਰਗਾੜੀ ਤੋਂ ਆਪਸੀ ਭਾਈਚਾਰਕ ਸੰਦੇਸ਼ ਜਾ ਰਿਹਾ ਹੈ। ਬੀਤੇ ਦਿਨ ਪ੍ਰੈੱਸ ਕਾਨਫਰੰਸ ਦੌਰਾਨ ਯੂਨਾਈਟਿਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਨੇ ਸਾਬਕਾ ਫੈੱਡਰੇਸ਼ਨ ਆਗੂਆਂ ਜਗਦੀਸ਼ ਸਿੰਘ ਮੱਲ੍ਹੀ, ਬਲਵੀਰ ਸਿੰਘ ਚੀਮਾ ਐਡਵੋਕੇਟ, ਗੁਰਦੇਵ ਸਿੰਘ ਹੈਪੀ, ਰਾਮ ਪਾਲ ਜੀ , ਰਾਜਿੰਦਰ ਸਿੰਘ, ਕੁਲਵੰਤ ਸਿੰਘ, ਨਵਪ੍ਰੀਤ ਸਿੰਘ ਨਿਹੰਗ, ਸਮਰਜੀਤ ਸਿੰਘ, ਜਗਪ੍ਰੀਤ ਸਿੰਘ, ਸੋਹਣ ਸਿੰਘ ਭਲਵਾਨ ਬਟਾਲਾ, ਅਮਰਜੀਤ ਸਿੰਘ ਗਰੇਵਾਲ ਕਪੂਰਥਲਾ, ਐਡਵੋਕੇਟ ਪਰਮਿੰਦਰ ਸਿੰਘ ਵਿੱਜ, ਗੁਰਪ੍ਰੀਤ ਸਿੰਘ ਗੋਲਡੀ, ਸਤਨਾਮ ਸਿੰਘ ਆਦਿ ਦਾ ਯੂਨਾਈਟਿਡ ਅਕਾਲੀ ਦਲ 'ਚ ਸ਼ਾਮਲ ਹੋਣ 'ਤੇ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ  ਕਿਹਾ ਕਿ ਇਨ੍ਹਾਂ ਆਗੂਆਂ ਦਾ ਪੰਥਕ ਸਫਾਂ 'ਚ ਮੋਹਰੀ ਹੋ ਕੇ ਸੇਵਾ ਨਿਭਾਈ ਹੈ। 

ਉਨ੍ਹਾਂ ਕਿਹਾ ਕਿ ਅਗਾਮੀ ਲੋਕ ਸਭਾ 
ਚੋਣਾਂ ਦੌਰਾਨ ਹਮਖਿਆਲੀ ਪਾਰਟੀਆਂ ਤਾਲਮੇਲ ਕਰਕੇ ਚੋਣਾਂ ਲੜੀਆਂ ਜਾਣਗੀਆਂ। ਉਨ੍ਹਾਂ ਨੇ ਫੌਜ ਜਰਨਲ ਮੁਖੀ ਰਾਵਤ ਵਲੋਂ ਦਿੱਤੇ ਬਿਆਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹੋ ਜਿਹੇ ਬਿਆਨ ਲੋਕਾਂ ਦੀ ਆਜ਼ਾਦੀ 'ਚ ਸਿੱਧੀ ਦਖਲ–ਅੰਦਾਜ਼ੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਰਾਜਨੀਤੀ ਕਰਨੀ ਹੈ ਤਾਂ ਫੌਜ ਮੁਖੀ ਤੋਂ ਅਸਤੀਫਾ ਦੇ  ਦੇਣ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਉਹ ਫੌਜ ਮੁਖੀ ਨੂੰ ਹਦਾਇਤ ਕਰਨ ਕਿ ਉਹ  ਸਿਆਸੀ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ, ਜੋ ਕਿ 2019 ਵਿਚ ਆ ਰਿਹਾ ਹੈ, ਨੂੰ ਸਮਰਪਿਤ ਬਰਗਾੜੀ ਤੋਂ 25 ਨਵੰਬਰ ਤੋਂ ਸਮਾਗਮ ਆਰੰਭ ਕੀਤੇ ਜਾ ਰਹੇ ਹਨ, ਜੋ ਪੂਰਾ ਸਾਲ ਭਰ ਚੱਲਣਗੇ। ਇਸ ਮੌਕੇ ਸਤਨਾਮ ਸਿੰਘ ਮਨਾਵਾਂ, ਗਿਆਨੀ ਦਵਿੰਦਰ ਸਿੰਘ ਬਟਾਲਾ, ਰਾਜੀਵ ਸਿੰਘ ਆਦਿ ਹਾਜ਼ਰ ਸਨ।


shivani attri

Content Editor

Related News