ਬੈਂਕ ਮੁਲਾਜ਼ਮਾਂ ਤੋਂ ਦਾਤਰ ਦੀ ਨੋਕ ''ਤੇ ਲੁੱਟਖੋਹ ਕਰਨ ਵਾਲਾ ਇਕ ਕਾਬੂ, ਦੋ ਫਰਾਰ

11/13/2020 10:49:21 AM

ਨਕੋਦਰ (ਪਾਲੀ, ਰਜਨੀਸ਼)— ਸਦਰ ਪੁਲਸ ਨੇ ਬੀਤੀ ਦਿਨੀਂ ਪਿੰਡ ਸ਼ੀਹੋਵਾਲ ਨੇੜੈ ਬੈਂਕ ਮੁਲਾਜ਼ਮਾਂ ਨਾਲ ਲੁੱਟਖੋਹ ਕਰਨ ਵਾਲੇ ਤਿੰਨ ਲੁਟੇਰਿਆਂ ਚੋਂ ਇਕ ਨੂੰ ਕਾਬੂ ਕਰਕੇ ਉਸ ਪਾਸੋਂ ਵਾਰਦਤ 'ਚ ਵਰਤਿਆਂ ਮੋਟਰ ਸਾਈਕਲ, ਦਾਤ ਅਤੇ ਨਕਦੀ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਲਈ ਖ਼ੁਸ਼ਖਬਰੀ, 25 ਨਵੰਬਰ ਤੋਂ ਸ਼ੁਰੂ ਹੋਵੇਗੀ ਆਦਮਪੁਰ ਤੋਂ ਮੁੰਬਈ ਲਈ ਨਵੀਂ ਫਲਾਈਟ

ਡੀ. ਐੱਸ. ਪੀ. ਨਕੋਦਰ ਨਵਨੀਤ ਸਿੰਘ ਮਾਹਲ ਨੇਂ ਦੱਸਿਆ ਕਿ ਬੀਤੀ 4 ਨਵੰਬਰ ਨੂੰ ਪਿੰਡ ਸ਼ੀਹੋਵਾਲ ਵੇਈਂ ਨੇੜੇ ਪਲਸਰ ਮੋਟਰ ਸਾਈਕਲ ਸਵਾਰ ਤਿੰਨ ਲੁਟੇਰੇ ਕੈਪੀਟਲ ਸਮਾਲ ਫਾਇਨਾਸ ਬੈਂਕ ਬ੍ਰਾਂਚ ਖਾਨਪੁਰ ਢੱਡਾ 'ਚ 'ਚ ਤਾਇਨਾਤ ਵਿਕਾਸ ਮਹਾਜਨ ਵਾਸੀ ਨਕੋਦਰ ਅਤੇ ਹਰੀਸ਼ ਕੁਮਾਰ ਵਾਸੀ ਕਪੂਰਥਲਾ ਤੋਂ ਦਾਤਰ ਦੀ ਨੋਕ 'ਤੇ 8400 ਰੁਪਏ ਦੀ ਨਕਦੀ, 2 ਮੋਬਾਇਲ ਫੋਨ, 1 ਸੋਨੇ ਦੀ ਚੇਨ, 1 ਚਾਂਦੀ ਦੀ ਚੇਨ, ਬੈਂਕ ਦੀਆਂ ਚੈੱਕ ਬੁੱਕਾਂ, ਲਾਇਸੈਂਸ, ਆਧਾਰ ਕਾਰਡ, ਏ. ਟੀ. ਐੱਮ. ਕਾਰਡ ਅਤੇ ਹੋਰ ਕਾਗਜ਼ਾਤ ਜ਼ਬਰਦਸਤੀ ਖੋਹ ਕੇ ਤਿੰਨੋਂ ਮੋਟਰ ਸਾਈਕਲ 'ਤੇ ਫਰਾਰ ਹੋ ਗਏ ਸਨ, ਜਿਨ੍ਹਾਂ ਦੇ ਖ਼ਿਲਾਫ਼ ਥਾਣਾ ਸਦਰ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੂਰੂ ਕੀਤੀ।

ਇਹ ਵੀ ਪੜ੍ਹੋ: ਕੈਪਟਨ ਦੀ ਕਾਰਗੁਜ਼ਾਰੀ 'ਤੇ ਖੁੱਲ੍ਹ ਕੇ ਬੋਲੇ ਵਿਧਾਇਕ ਪ੍ਰਗਟ ਸਿੰਘ (ਵੀਡੀਓ)

ਸਦਰ ਥਾਣਾ ਮੁਖੀ ਵਿਨੋਦ ਕੁਮਾਰ ਦੀ ਅਗਵਾਈ 'ਚ ਏ. ਐੱਸ. ਆਈ. ਹਰਵਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸਮੇਤ ਪੁਲਸ ਪਾਰਟੀ ਪਿੰਡ ਆਧੀ ਤੋਂ ਕਾਹਲਵਾਂ ਸੜਕ 'ਤੇ ਗਿਰੋਹ ਦੇ ਇਕ ਮੈਂਬਰ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਆਧੀ ਵਜੋਂ ਹੋਈ, ਜਿਸ ਪਾਸੋਂ ਖੋਹ ਕੀਤੇ ਪੈਸਿਆਂ 'ਚੋਂ 4 ਹਜ਼ਾਰ ਰੁਪਏ ਦੀ ਨਗਦੀ, ਵਾਰਦਾਤ ਸਮੇਂ ਵਰਤਿਆ, ਇਕ ਦਾਤ ਅਤੇ ਪਲਸਰ ਮੋਟਰ ਸਾਈਕਲ ਸਵਾਰ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਜਦਕਿ ਇਸ ਦੇ 2 ਹੋਰ ਸਾਥੀ ਦਲਜੀਤ ਉਰਫ਼ ਜੀਤਾ ਅਤੇ ਹਰਜਿੰਦਰ ਸਿੰਘ ਫਰਾਰ ਹਨ, ਜਿਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਲਗਜ਼ਰੀ ਕਾਰਾਂ ਦੇ ਸ਼ੌਕੀਨ ਡਰੱਗ ਸਮਗੱਲਰ ਗੁਰਦੀਪ ਰਾਣੋ ਦੇ ਜਲੰਧਰ ਨਾਲ ਵੀ ਹੋ ਸਕਦੇ ਨੇ ਸੰਬੰਧ


shivani attri

Content Editor

Related News