ਵਿਧਾਨ ਸਭਾ ਚੋਣਾਂ: ਕਪੂਰਥਲਾ ਜ਼ਿਲ੍ਹੇ ਲਈ 7 ਆਬਜ਼ਰਵਰ ਨਿਯੁਕਤ
Wednesday, Feb 02, 2022 - 06:23 PM (IST)
ਕਪੂਰਥਲਾ (ਮਹਾਜਨ/ਮਲਹੋਤਰਾ)-ਪੰਜਾਬ ਵਿਧਾਨ ਸਭਾ ਚੋਣਾਂ-2022 ਲਈ ਕਪੂਰਥਲਾ ਜ਼ਿਲ੍ਹੇ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ 7 ਆਬਜ਼ਰਵਰ ਤਾਇਨਾਤ ਕੀਤੇ ਗਏ ਹਨ, ਜਿਸ ’ਚ 3 ਖ਼ਰਚਾ ਆਬਜ਼ਰਵਰ, 3 ਜਨਰਲ ਆਬਜ਼ਰਵਰ ਅਤੇ ਇਕ ਪੁਲਸ ਆਬਜ਼ਰਵਰ ਸ਼ਾਮਲ ਹਨ। ਜ਼ਿਲ੍ਹਾ ਚੋਣ ਅਫ਼ਸਰ ਦੀਪਤੀ ਉੱਪਲ ਨੇ ਦੱਸਿਆ ਕਿ ਭੁਲੱਥ ਹਲਕੇ ਲਈ ਤਾਇਨਾਤ ਆਬਜ਼ਰਵਰ (ਖਰਚਾ) ਆਸ਼ੀਸ਼ ਕੁਮਰਾ ਆਈ. ਆਰ. ਐੱਸ. (79739-13221) ਅਤੇ ਜਨਰਲ ਆਬਜ਼ਰਵਰ ਸ਼ਿਵਰਾਜ ਐੱਸ. ਪਾਟਿਲ ਆਈ. ਏ. ਐੱਸ. (88378-32408) ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੇ ਨਾਲ ਨੋਡਲ ਅਫ਼ਸਰ ਰਾਹੁਲ ਭਾਟੀਆ ਏ. ਈ. ਟੀ. ਸੀ. (ਜੀ. ਐੱਸ. ਟੀ) (98729-10030) ਨੂੰ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਬੀਬੀ ਬਾਦਲ ਦਾ ਕਾਂਗਰਸ ’ਤੇ ਵੱਡਾ ਹਮਲਾ, ਕਿਹਾ-ਲੋਕਾਂ ਦੇ ਮਸਲੇ ਛੱਡ ਆਪਣਾ ਹੀ ਮਸਲਾ ਸੁਲਝਾ ਗਏ CM ਚੰਨੀ
ਕਪੂਰਥਲਾ ਵਿਧਾਨ ਸਭਾ ਹਲਕੇ ਲਈ ਤਾਇਨਾਤ ਆਬਜ਼ਰਵਰ (ਖ਼ਰਚਾ) ਓਮ ਪ੍ਰਕਾਸ਼ ਯਾਦਵ ਆਈ. ਆਰ. ਏ. ਐੱਸ.,(78891-06247) ਤੇ ਆਬਜ਼ਰਵਰ (ਜਨਰਲ) ਸੁਧਾਕਰ ਬਾਪੂਰਾਓ ਤੇਲਾਂਗ ਆਈ. ਏ. ਐੱਸ. (83604-31380) ਦੇ ਨਾਲ ਨੋਡਲ ਅਫ਼ਸਰ ਵਜੋਂ ਡੀ. ਐੱਫ. ਐੱਸ. ਸੀ. ਗੀਤਾ ਬਿਸ਼ੰਭੂ (77172-60034) ਨੂੰ ਤਾਇਨਾਤ ਕੀਤਾ ਗਿਆ ਹੈ। ਜ਼ਿਲ੍ਹਾ ਕਪੂਰਥਲਾ ਲਈ ਪੁਲਸ ਆਬਜ਼ਰਵਰ ਵਜੋਂ ਡੀ. ਐੱਚ. ਪਰਮਾਰ ਆਈ. ਪੀ. ਐੱਸ. (98775-09077) ਨੂੰ ਤਾਇਨਤਾ ਕੀਤਾ ਗਿਆ ਹੈ, ਜਿਨ੍ਹਾਂ ਨਾਲ ਨੋਡਲ ਅਫਸਰ ਵਜੋਂ ਮਨਜੀਤ ਕੌਰ ਐੱਸ. ਪੀ. (99152-11234) ਨੂੰ ਲਾਇਆ ਗਿਆ ਹੈ।
ਇਹ ਵੀ ਪੜ੍ਹੋ: ਕਬਾੜ ਚੁਗਣ ਵਾਲੀ ਬਜ਼ੁਰਗ ਬੀਬੀ ਨੂੰ ਕੁੱਟ-ਕੁੱਟ ਸਰੀਰ 'ਤੇ ਪਾਏ ਨੀਲ, ਝੋਲੇ ਦੀ ਤਲਾਸ਼ੀ ਲਈ ਤਾਂ ਖੁੱਲ੍ਹੀਆਂ ਅੱਖਾਂ
ਸੁਲਤਾਨਪੁਰ ਲੋਧੀ ਹਲਕੇ ਲਈ ਆਬਜ਼ਰਵਰ (ਖਰਚਾ) ਵਜੋਂ ਮੁਹੰਮਦ ਮਨਜਾਰੂਲ ਹਸਨ ਆਈ. ਆਰ. ਏ. ਐੱਸ. (79739-15137) ਤੇ ਆਬਜ਼ਰਵਰ (ਜਨਰਲ) ਵਜੋਂ ਸ੍ਰੀ ਸੁਧਾਕਰ ਬਾਪੂਰਾਓ ਤੇਲਾਂਗ ਆਈ. ਏ. ਐੱਸ. (83604-31380) ਨੂੰ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਨਾਲ ਨੋਡਲ ਅਫਸਰ ਵਜੋਂ ਡੀ. ਐੱਫ. ਐੱਸ. ਸੀ. ਗੀਤਾ ਬੀਸ਼ੰਭੂ (77172-60034) ਨੂੰ ਲਾਇਆ ਗਿਆ ਹੈ। ਫਗਵਾੜਾ ਵਿਧਾਨ ਸਭਾ ਹਲਕੇ ਲਈ ਆਬਜ਼ਰਵਰ (ਖ਼ਰਚਾ) ਓਮ ਪ੍ਰਕਾਸ਼ ਯਾਦਵ ਆਈ. ਆਰ. ਏ. ਐੱਸ. (78891-06247) ਤੇ ਜਨਰਲ ਆਬਜ਼ਰਵਰ ਵਜੋਂ ਅਸ਼ਵਨੀ ਕੁਮਾਰ ਯਾਦਵ ਆਈ. ਏ. ਐੱਸ.(76528-44991) ਨੂੰ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਨਾਲ ਨੋਡਲ ਅਫ਼ਸਰ ਵਜੋਂ ਰਾਹੁਲ ਭਾਟੀਆ ਏ. ਈ. ਟੀ. ਸੀ., (ਜੀ. ਐੱਸ. ਟੀ.) (98729-10030) ਨੂੰ ਤਾਇਨਾਤ ਕੀਤਾ ਗਿਆ ਹੈ। ਲੋਕ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਇਨ੍ਹਾਂ ਫੋਨ ਨੰਬਰਾਂ ’ਤੇ ਸਿੱਧਾ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ: ਨਵਾਂਸ਼ਹਿਰ ਦੀ ਸਿਆਸਤ ’ਚ ਮਚਿਆ ਘਮਸਾਨ, ਇਕੋ ਪਾਰਟੀ ਦੇ ਦੋ ਉਮੀਦਵਾਰਾਂ ਨੇ ਭਰੀ ਨਾਮਜ਼ਦਗੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ