ਰਾਤ ਦੇ 8 ਵਜਦੇ ਹੀ ਜਲੰਧਰ ਸ਼ਹਿਰ ’ਚ ਲੱਗ ਜਾਂਦੀਆਂ ਨੇ ਵਾਹਨਾਂ ਦੀਆਂ ਕਤਾਰਾਂ, ਨਹੀਂ ਹੁੰਦਾ ਕੋਈ ਪੁਲਸ ਮੁਲਾਜ਼ਮ
Monday, Aug 26, 2024 - 05:27 AM (IST)
ਜਲੰਧਰ (ਵਰੁਣ)-ਜਲੰਧਰ ਸ਼ਹਿਰ ਰਾਤ 8 ਵਜਦੇ ਹੀ ਦੀ ਟ੍ਰੈਫਿਕ ਵਿਵਸਥਾ ਅਸਤ-ਵਿਅਸਤ ਹੋ ਜਾਂਦੀ ਹੈ । ਸ਼ਹਿਰ ’ਚ ਜ਼ਿਆਦਾਤਰ ਥਾਵਾਂ ’ਤੇ ਟ੍ਰੈਫਿਕ ਜਾਮ ਲੱਦ ਜਾਂਦਾ ਹੈ ਪਰ ਜਾਮ ਨੂੰ ਖੁੱਲ੍ਹਵਾਉਣ ਲਈ ਕੋਈ ਪੁਲਸ ਮੁਲਾਜ਼ਮ ਨਜ਼ਰ ਨਹੀਂ ਆਉਂਦਾ। ਲੋਕਾਂ ਨੂੰ ਅੱਧਾ-ਅੱਧਾ ਘੰਟਾ ਜਾਮ ’ਚ ਫਸਣਾ ਪੈਂਦਾ ਹੈ। ਸਭ ਤੋਂ ਜ਼ਿਆਦਾ ਬੁਰਾ ਹਾਲ ਚਿੱਕ-ਚਿੱਕ ਚੌਂਕ, ਮਾਡਲ ਟਾਊਨ ਰੋਡ, ਰਵਿਦਾਸ ਚੌਂਕ, 66 ਫੁੱਟੀ ਰੋਡ, ਫਗਵਾੜਾ ਗੇਟ, ਮਾਈ ਹੀਰਾ ਗੇਟ, ਪੰਜ ਪੀਰ ਰੋਡ, ਚੀਮਾ ਚੌਂਕ ਰੋਡ, ਕਿਸ਼ਨਪੁਰਾ ਚੌਂਕ ਤੋਂ ਲੈ ਕੇ ਲੰਮਾ ਪਿੰਡ ਚੌਕ ਆਦਿ ਦਾ ਹੈ। ਰਾਤ 8 ਵਜੇ ਤੋਂ ਬਾਅਦ ਇਥੇ ਕੋਈ ਪੁਲਸ ਮੁਲਾਜ਼ਮ ਨਹੀਂ ਹੁੰਦਾ। ਲੋਕਾਂ ਨੂੰ ਲੰਮਾ ਸਮਾਂ ਟ੍ਰੈਫਿਕ ਜਾਮ ’ਚ ਰਹਿਣਾ ਪੈਂਦਾ ਹੈ।
ਇਹ ਵੀ ਪੜ੍ਹੋ- ਕਿਸਾਨ ਜਥੇਬੰਦੀਆਂ ਤੇ ਪ੍ਰਸ਼ਾਸਨ ਵਿਚਾਲੇ ਹੋਈ ਮੀਟਿੰਗ ਰਹੀ ਬੇਨਤੀਜਾ, ਸਰਵਣ ਪੰਧੇਰ ਨੇ ਦਿੱਤਾ ਵੱਡਾ ਬਿਆਨ
ਸਥਿਤੀ ਇਹ ਬਣ ਜਾਂਦੀ ਹੈ ਕਿ ਟ੍ਰੈਫਿਕ ਦੀ ਅਸਤ-ਵਿਅਸਤ ਵਿਵਸਥਾ ਕਾਰਨ ਲੋਕ ਆਪਸ ’ਚ ਲੜਦੇ ਰਹਿੰਦੇ ਹਨ। ਡਾ. ਲਲਿਤ ਨੇ ਦੱਸਿਆ ਕਿ ਉਹ ਵੀ ਹਰ ਵਾਰ ਚਿੱਕ-ਚਿੱਕ ਚੌਕ ’ਚ ਜਾਮ ’ਚ ਫਸ ਜਾਂਦੇ ਹਨ । ਇਸ ਤੋਂ ਪਹਿਲਾਂ ਵੀ ‘ਜਗ ਬਾਣੀ’ ਨੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ ਪਰ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ’ਤੇ ਇਸ ਦਾ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ।
ਇਹ ਵੀ ਪੜ੍ਹੋ- ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਫ਼ੌਜ ਦੀ ਜੀਪ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ, ਮੰਜ਼ਰ ਵੇਖ ਸਹਿਮੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ