ਜੇਲ ਤੋਂ ਜ਼ਮਾਨਤ ’ਤੇ ਆ ਕੇ ਦੁਬਾਰਾ ਕਰਨ ਲੱਗਾ ਸਮੱਗਲਿੰਗ, 50 ਗ੍ਰਾਮ ਹੈਰੋਇਨ ਸਮੇਤ ਕਾਬੂ

01/14/2019 6:48:28 AM

ਜਲੰਧਰ,  (ਮ੍ਰਿਦੁਲ)-  ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਪੁਲਸ ਨੇ 50 ਗ੍ਰਾਮ ਹੈਰੋਇਨ ਦੇ ਨਾਲ  ਸਮੱਗਲਰ ਨੂੰ ਕਾਬੂ ਕੀਤਾ ਹੈ। ਪੁਲਸ ਨੇ ਮੁਲਜ਼ਮ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ  ਦਿੱਤੀ ਹੈ। 
ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਗੁਰਦੇਵ ਸਿੰਘ ਨੂੰ ਗੁਪਤ  ਇਨਪੁਟ ਮਿਲਿਆ ਸੀ, ਜਿਸ ਨੂੰ ਲੈ ਕੇ ਏ. ਐੱਸ. ਆਈ. ਗੁਰਦੇਵ ਵੇਰਕਾ ਮਿਲਕ ਪਲਾਂਟ ਦੇ  ਕੋਲ ਪੈਂਦੇ ਸੀ. ਜੇ. ਐੱਸ. ਸਕੂਲ  ਕੋਲ ਉਕਤ ਮੁਲਜ਼ਮ ਨੂੰ ਜਦੋਂ ਕਾਬੂ ਕਰਨ ਲੱਗੇ ਤਾਂ  ਉਹ ਭੱਜਣ ਦੀ ਫਿਰਾਕ ਵਿਚ ਸੀ ਪਰ ਤੁਰੰਤ  ਪੁਲਸ ਨੇ ਟਰੈਪ ਲਗਾ ਕੇ ਉਸ  ਨੂੰ ਕਾਬੂ  ਕਰ ਲਿਆ। 
ਪੁੱਛਗਿੱਛ ਵਿਚ ਉਸ ਨੇ ਆਪਣਾ ਨਾਂ ਲਾਡੀ ਪੁੱਤਰ ਬੀਰ ਸਿੰਘ ਵਾਸੀ ਲਖਨ ਖੁਰਦ  ਜ਼ਿਲਾ ਕਪੂਰਥਲਾ ਦੱਸਿਆ ਹੈ, ਜਿਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਉਕਤ  ਮੁਲਜ਼ਮ ਨੇ ਜਾਂਚ ਵਿਚ ਦੱਸਿਆ ਕਿ ਉਹ ਕਪੂਰਥਲਾ ਤੋਂ ਹੈਰੋਇਨ ਲੈ ਕੇ ਜਲੰਧਰ ਦੇ ਇਕ  ਸਮੱਗਲਰ ਨੂੰ ਦੇਣ ਲਈ ਆ ਰਿਹਾ ਸੀ। 
ਜਾਂਚ ਵਿਚ ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਉਸ ’ਤੇ 6  ਮਹੀਨੇ ਪਹਿਲਾਂ ਵੀ ਕਪੂਰਥਲਾ ਵਿਚ ਐੱਨ. ਡੀ. ਪੀ. ਐੱਸ. ਐਕਟ  ਤਹਿਤ ਕੇਸ ਦਰਜ ਹੋਇਆ  ਹੈ। ਕੁਝ ਦਿਨ ਪਹਿਲਾਂ ਹੀ ਜੇਲ ਤੋਂ ਬਾਹਰ ਆ ਕੇ ਦੁਬਾਰਾ ਉਹ ਹੈਰੋਇਨ ਸਮੱਗਲਿੰਗ ਕਰਨ ਲੱਗਾ ਸੀ  ਤਾਂ ਜੋ ਪੈਸੇ ਕਮਾ ਸਕੇ। ਮਾਮਲੇ ਨੂੰ ਲੈ ਕੇ ਮੁਲਜ਼ਮ ਨੂੰ ਕੋਰਟ ’ਚ ਪੇਸ਼ ਕਰ ਕੇ  ਰਿਮਾਂਡ ਲਿਆ ਜਾਵੇਗਾ।


Related News