ਰੇਲਗੱਡੀ ’ਚੋਂ ਡਿੱਗਣ ਕਾਰਨ ਆਰਮੀ ਫਾਇਰਮੈਨ ਦੀ ਹੋਈ ਮੌਤ
Wednesday, Mar 15, 2023 - 07:58 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਜਲੰਧਰ ਪਠਾਨਕੋਟ ਰੇਲ ਮਾਰਗ ’ਤੇ ਚਲਦੀ ਰੇਲਗੱਡੀ ’ਚੋਂ ਡਿੱਗਣ ਕਾਰਨ ਆਰਮੀ ਲੀਡਿੰਗ ਫਾਇਰਮੈਨ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਆਰਮੀ ਸਟੇਸ਼ਨ ਪਠਾਨਕੋਟ ਵਿਖੇ ਤਾਇਨਾਤ ਲੀਡਿੰਗ ਫਾਇਰਮੈਨ ਸੁਖਬੀਰ ਸਿੰਘ ਪੁੱਤਰ ਰਨਛੋਰ ਦਾਸ ਵਾਸੀ ਅਬਰੋਲ ਨਗਰ ਪਠਾਨਕੋਟ ਦੇ ਰੂਪ ’ਚ ਹੋਈ ਹੈ। ਰੇਲਵੇ ਪੁਲਸ ਦੇ ਥਾਣੇਦਾਰ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਕਿਨ੍ਹਾਂ ਹਾਲਾਤ ’ਚ ਰੇਲਗੱਡੀ ਹੇਠਾਂ ਡਿੱਗਿਆ ਹੈ।
ਇਹ ਵੀ ਪੜ੍ਹੋ : ਨਵੇਂ ਵਿੱਦਿਅਕ ਸੈਸ਼ਨ ’ਚ ਮਨਮਰਜ਼ੀ ਕਰਨ ਵਾਲੇ ਪ੍ਰਾਈਵੇਟ ਸਕੂਲਾਂ ’ਤੇ ਸਿੱਖਿਆ ਵਿਭਾਗ ਨੇ ਕੱਸਿਆ ਸ਼ਿਕੰਜਾ
ਫਿਲਹਾਲ ਇਸ ਦੀ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ। ਸੁਖਬੀਰ ਸਿੰਘ ਮੂਲ ਰੂਪ ’ਚ ਮਥੁਰਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਰੇਲਵੇ ਪੁਲਸ ਨੇ 174 ਸੀ .ਆਰ.ਪੀ. ਸੀ. ਅਧੀਨ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਪੰਜਾਬ ਦੇ ਵਿਰਾਸਤੀ ਥੰਮ ਨੂੰ ਕਾਲੇ ਭਵਿੱਖ ਤੋਂ ਬਚਾਉਣ ਲਈ ਪੂਰੀ ਗਰਾਂਟ ਦੇਣ ਦੀ ਕੀਤੀ ਮੰਗ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।