ਟਾਂਡਾ ''ਚ ਅਸਲਾ ਧਾਰਕਾਂ ਨੂੰ ਆਪਣਾ ਅਸਲਾ 22 ਮਾਰਚ ਤੱਕ ਥਾਣੇ ''ਚ ਜਮ੍ਹਾ ਕਰਵਾਉਣ ਦੇ ਹੁਕਮ

Wednesday, Mar 20, 2024 - 01:21 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ )- ਚੋਣ ਕਮਿਸ਼ਨ ਅਤੇ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਦੀਆਂ ਸਖਤ ਹਦਾਇਤਾਂ ਅਨੁਸਾਰ ਚੋਣਾਂ ਦੇ ਮੱਦੇਨਜ਼ਰ ਲਾਇਸੈਂਸ ਧਾਰਕ ਆਪਣਾ ਅਸਲਾ ਨਜ਼ਦੀਕੀ ਥਾਣੇ ਵਿਚ ਜਮਾ ਕਰਵਾਉਣ। ਇਹ ਜਾਣਕਾਰੀ ਦਿੰਦਿਆਂ ਹੋਇਆਂ ਡੀ. ਐੱਸ. ਪੀ. ਹਰਜੀਤ ਸਿੰਘ ਰੰਧਾਵਾ ਅਤੇ ਥਾਣਾ ਟਾਂਡਾ ਦੇ ਐੱਸ. ਐੱਚ. ਓ. ਰਮਨ ਕੁਮਾਰ ਨੇ ਕਿਹਾ ਕਿ ਲੋਕ ਚੋਣਾਂ ਦੇ ਮੱਦੇਨਜ਼ਰ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਆਲਾ ਅਧਿਕਾਰੀਆਂ ਨੇ ਇਹ ਹੁਕਮ ਜਾਰੀ ਕੀਤੇ ਹਨ। 

ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਲਾਇਸੈਂਸ ਅਸਲਾ ਹੈ, ਉਹ ਸਬੰਧਤ ਥਾਣੇ ਜਾਂ ਮਾਨਤਾ ਪ੍ਰਾਪਤ ਗੰਨ ਹਾਊਸ ਵਿਚ 22 ਮਾਰਚ ਤੱਕ ਤੁਰੰਤ ਅਸਲਾ ਜਮ੍ਹਾ ਕਰਵਾ ਕੇ ਰਸੀਦ ਪ੍ਰਾਪਤ ਕਰਕੇ ਥਾਣਾ ਸਿਟੀ ਟਾਂਡਾ ਨੂੰ ਸੂਚਿਤ ਕਰਨ। ਇਸ ਮੌਕੇ ਉਨ੍ਹਾਂ ਆਖਿਆ ਕਿ ਚੋਣ ਕਮਿਸ਼ਨ ਅਤੇ ਡੀ. ਸੀ. ਹੁਸ਼ਿਆਰਪੁਰ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਲਾਇਸੈਂਸ ਕੈਂਸਲ ਕਰਨ ਸਬੰਧੀ ਰਿਪੋਰਟ ਭੇਜੀ ਜਾਵੇਗੀ। ਉਨ੍ਹਾਂ ਖ਼ਾਸ ਕਰਕੇ ਬਾਹਰਲੇ ਇਲਾਕਿਆਂ ਤੋਂ ਆ ਕੇ ਟਾਂਡਾ ਇਲਾਕੇ ਵਿਚ ਆਰਜੀ ਤੌਰ 'ਤੇ ਰਹਿੰਦੇ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਤੁਰੰਤ ਜਮ੍ਹਾ ਕਰਵਾਉਣ ਲਈ ਕਿਹਾ।

ਇਹ ਵੀ ਪੜ੍ਹੋ: ਜਲੰਧਰ 'ਚ ਪਤੀ ਨੇ ਘਰ 'ਚੋਂ ਬੁਆਏਫਰੈਂਡ ਨਾਲ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

ਉਨ੍ਹਾਂ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਪੁਲਸ ਵੱਲੋਂ ਪੂਰੀ ਤਨਦੇਹੀ ਨਾਲ ਨਿਭਾਈ ਜਾਂਦੀ ਹੈ ਅਤੇ ਇਸੇ ਤਰਾਂ ਹੀ ਸੇਵਾ ਨਿਭਾਉਂਦੀ ਰਹੇਗੀ ਤਾਂ ਜੋ ਇਲਾਕੇ ਦੇ ਵਸਨੀਕ ਅਮਨ ਅਮਾਨ ਦੀ ਜ਼ਿੰਦਗੀ ਬਤੀਤ ਕਰ ਸਕਣ। ਇਸ ਦੇ ਨਾਲ ਨਾਲ ਉਨ੍ਹਾਂ ਇਲਾਕੇ ਵਿਚ ਕਿਸੇ ਵੀ ਸ਼ੱਕੀ ਵਿਆਕਤੀ ਦੀ ਹਰਕਤ ਬਾਰੇ ਤੁਰੰਤ ਪੁਲਸ ਨਾਲ ਜਾਣਕਾਰੀ ਸਾਂਝਾ ਕਰਨ ਦੀ ਵੀ ਅਪੀਲ ਕੀਤੀ। 

ਇਹ ਵੀ ਪੜ੍ਹੋ: ਲੁਧਿਆਣਾ 'ਚ ਵੱਡਾ ਟਰੇਨ ਹਾਦਸਾ, ਰੇਲਵੇ ਟਰੈਕ ਕ੍ਰਾਸ ਕਰਦਿਆਂ ਟਰੇਨ ਹੇਠਾਂ ਆਏ ਸਕੂਲੀ ਬੱਚੇ, ਇਕ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News