ਕਸ਼ਮੀਰੀ ਸੇਬ ਪੰਜਾਬ ਦੇ ਵਪਾਰੀਆਂ ਲਈ ਬਣੇ ਦੋਹਰੀ ਮੁਸੀਬਤ (ਵੀਡੀਓ)

10/20/2019 4:54:43 PM

ਜਲੰਧਰ (ਸੋਨੂੰ)— ਹਾਲ ਹੀ 'ਚ ਫਿਰੋਜ਼ਪੁਰ ਦੇ ਅਬੋਹਰ ਦੇ ਦੋ ਸੇਬ ਵਪਾਰੀਆਂ ਦੀ ਕਸ਼ਮੀਰ 'ਚ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਪੰਜਾਬ 'ਚ ਆਉਣ ਵਾਲੇ ਸੇਬਾਂ 'ਤੇ ਪਾਕਿਸਤਾਨ ਦੇ ਹੱਕ 'ਚ ਨਾਅਰੇ ਲਿਖੇ ਜਾਣ ਤੋਂ ਬਾਅਦ ਪੰਜਾਬ ਦੇ ਵਪਾਰੀਆਂ ਦੇ ਚਿਹਰੇ 'ਤੇ ਡਰ ਸਾਫ ਨਜ਼ਰ ਆ ਰਿਹਾ ਹੈ। ਇਹ ਹੀ ਨਹੀਂ ਉਨ੍ਹਾਂ ਦੇ ਕਾਰੋਬਾਰ 'ਤੇ ਦੋਹਰਾ ਅਸਰ ਪੈ ਰਿਹਾ ਹੈ। ਪੰਜਾਬ ਦੇ ਸੇਬ ਵਪਾਰੀਆਂ ਦੇ ਪਸੀਨੇ ਛੁੱਟ ਗਏ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਸੇਬ ਦੀ ਪੇਟੀ 'ਚ ਪਤਾ ਨਹੀਂ ਕੀ ਆ ਜਾਵੇ। ਉਹ ਹੁਣ ਕਸ਼ਮੀਰ 'ਚ ਸੇਬ ਲਿਆਉਣ ਲਈ ਵੀ ਨਹੀਂ ਜਾ ਰਹੇ ਹਨ।

PunjabKesari
ਜਲੰਧਰ ਦੇ ਸੇਬ ਵਪਾਰੀਆਂ ਨਾਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਉਨ੍ਹਾਂ ਨੂੰ ਵੀ ਕਸ਼ਮੀਰ ਜਾਣ 'ਚ ਡੱਰ ਲੱਗ ਰਿਹਾ ਹੈ। ਉਨ੍ਹਾਂ ਦੇ ਮੁਤਾਬਕ ਪੰਜਾਬ ਹੀ ਨਹੀਂ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਅਤੇ ਹੋਰ ਗੁਆਂਢੀ ਸੂਬਿਆਂ ਦੇ ਵਪਾਰੀ ਵੀ ਉਥੇ ਜਾਣ ਤੋਂ ਡਰ ਰਹੇ ਹਨ। ਉਹ ਵੀ ਹੁਣ ਪੰਜਾਬ ਦੇ ਵਪਾਰੀਆਂ ਤੋਂ ਸੇਬ ਖਰੀਦ ਰਹੇ ਹਨ। ਇਹ ਹੀ ਨਹੀਂ ਹੁਣ ਜੋ ਸੇਬ ਉਨ੍ਹਾਂ ਦੇ ਕੋਲ ਹੈ, ਉਹ ਵੀ ਕਾਫੀ ਖਰਾਬ ਹੈ, ਜਿਸ ਕਰਕੇ ਉਨ੍ਹਾਂ ਨੂੰ ਨੁਕਸਾਨ ਹੋ ਰਿਹਾ ਹੈ।

PunjabKesari


shivani attri

Content Editor

Related News