ਅੰਮ੍ਰਿਤਪਾਲ ਸਿੰਘ ਨੇ ਸੋਨ ਤਮਗਾ ਜਿੱਤ ਕੇ ਇਲਾਕੇ ਦਾ ਕੀਤਾ ਨਾਂ ਰੌਸ਼ਨ

12/15/2019 7:52:14 PM

ਲੋਹੀਆਂ ਖਾਸ,(ਮਨਜੀਤ)- ਸਥਾਨਕ ਵਾਰਡ ਨੰਬਰ ਤਿੰਨ ਦੇ ਅੰਮ੍ਰਿਤਪਾਲ ਸਿੰਘ ਪੁੱਤਰ ਹਰਜਿੰਦਰ ਸਿੰਘ ਬੱਬੂ ਨੇ ਜੀ. ਐੱਨ. ਏ. ਯੂਨੀਵਰਸਿਟੀ ਫਗਵਾੜਾ ਵਿਖੇ ਮਲਟੀ ਮੀਡੀਆ ਅਤੇ ਐਨੀਮੇਸ਼ਨ 'ਚ ਬੀ. ਐੱਸ. ਸੀ. ਮਲਟੀਮੀਡੀਆ ਐਂਡ ਥਰੀ ਡੀ ਐਨੀਮੇਸ਼ਨ ਵਿੱਚ ਦਿੱਤੇ ਇਮਤਿਹਾਨ ਵਿੱਚ 93 ਫੀਸਦੀ ਅੰਕ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਲ ਕਰਦੇ ਹੋਏ ਮਾਪਿਆਂ ਅਤੇ ਲੋਗੀਆਂ ਇਲਾਕੇ ਦਾ ਨਾਂ ਪੂਰੇ ਸੂਬੇ ਵਿੱਚ ਰੋਸ਼ਨ ਕੀਤਾ। ਆਪਣੇ ਇਲਾਕੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਤੇ ਮਾਤਾ ਪਰਮਿੰਦਰ ਕੌਰ ਨੇ ਦੱਸਿਆ ਕਿ ਬੀਤੇ ਬੀਤੇ 14 ਦਸੰਬਰ ਦਿਨ ਨੂੰ ਉਕਤ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਕਨਵੋਕੇਸ਼ਨ ਮੌਕੇ ਉਸ ਸਮੇਂ  ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਸਟੇਜ ਤੋਂ ਅਨਾਊਂਸਮੈਂਟ ਹੋਈ ਕਿ ਲੋਹੀਆਂ ਦੇ ਅੰਮ੍ਰਿਤਪਾਲ ਨੇ 93 ਫੀਸਦੀ ਨੰਬਰ ਲੈ ਕੇ ਸੋਨੇ ਦਾ ਤਮਗਾ ਹਾਸਿਲ ਕੀਤਾ ਹੈ। ਇਸ ਮੌਕੇ ਅੰਮ੍ਰਿਤਪਾਲ ਦੇ ਦਾਦਾ ਕਰਤਾਰ ਸਿੰਘ ਤੇ ਦਾਦੀ ਗੁਰਮੀਤ ਕੌਰ ਤੇ ਪਰਿਵਾਰਿਕ ਮੈਂਬਰ ਨੂੰ ਸਵਰਨ ਸਿੰਘ ਚੰਦੀ, ਪਰਮਿੰਦਰ ਸਿੰਘ ਮੁੱਤੀ, ਸੁਰਿੰਦਰ ਸਿੰਘ ਲਮਸਰ, ਲਵਪ੍ਰੀਤ ਸਿੰਘ, ਚਰਨਜੀਤ ਸਿੰਘ, ਪ੍ਰੀਤਮ ਸਿੰਘ ਪ੍ਰੀਤ, ਜਗਦੀਪ ਸਿੰਘ, ਕੌਂਸਲਰ ਹੀਰਾ ਲਾਲ, ਚੇਤਨ ਬਾਂਸਲ, ਸਮੇਤ ਸਥਾਨਕ ਸਮਾਜਿਕ, ਸਮਾਜ ਸੇਵੀ ਤੇ ਰਾਜਨਿਤਿਕ ਆਗੂਆਂ ਵੱਲੋਂ ਵਧਾਈ ਦਿੱਤੀ ਗਈ।


Bharat Thapa

Content Editor

Related News