ਦੇਸ਼ ਤੇ ਪੰਜਾਬ ਦੀ ਸ਼ਾਂਤੀ ਤੇ ਖੁਸ਼ਹਾਲੀ ਲਈ ਅਮਰਿੰਦਰ ਨੇ ਕੁਲਦੇਵੀ ਦੀ ਪੂਜਾ ਕੀਤੀ

Thursday, Mar 14, 2019 - 12:19 AM (IST)

ਦੇਸ਼ ਤੇ ਪੰਜਾਬ ਦੀ ਸ਼ਾਂਤੀ ਤੇ ਖੁਸ਼ਹਾਲੀ ਲਈ ਅਮਰਿੰਦਰ ਨੇ ਕੁਲਦੇਵੀ ਦੀ ਪੂਜਾ ਕੀਤੀ

ਜਲੰਧਰ, (ਧਵਨ)- ਦੇਸ਼ ਤੇ ਪੰਜਾਬ ਦੀ ਸ਼ਾਂਤੀ ਤੇ ਖੁਸ਼ਹਾਲੀ ਦੇ ਮਾਮਲਿਆਂ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੀ ਕੁਲਦੇਵੀ ਰਾਜ ਰਾਜੇਸ਼ਵਰੀ ਦੇਵੀ ਜੀ ਦੀ ਪੂਜਾ ਕੀਤੀ। ਇਸ ਮੌਕੇ ਸਭ ਤੋਂ ਪਹਿਲਾਂ ਬ੍ਰਾਹਮਣਾਂ ਨੇ ਹਵਨ-ਯੱਗ ਦਾ ਆਯੋਜਨ ਕੀਤਾ। ਯੱਗ ਵਿਚ ਪੂਰਨ-ਆਹੂਤੀ ਕੈਪਟਨ ਅਮਰਿੰਦਰ ਸਿੰਘ ਨੇ ਪਾਈ। ਸ਼ਾਹੀ ਪਰਿਵਾਰ ਵਲੋਂ ਹਰ ਸਾਲ ਇਸ ਤਰ੍ਹਾਂ ਦੀ ਪੂਜਾ ਦਾ ਆਯੋਜਨ ਕੀਤਾ ਜਾਂਦਾ ਹੈ। ਅਸਲ ਵਿਚ ਸ਼ਾਹੀ ਪਰਿਵਾਰ ਆਪਣੀ ਕੁਲਦੇਵੀ ਨੂੰ ਖੁਸ਼ ਕਰਨ ਲਈ ਪੂਜਾ-ਅਰਚਨਾ ਹਿੰਦੂ ਰੀਤੀ-ਰਿਵਾਜ ਨਾਲ ਕਰਦਾ ਹੈ।
ਸ਼ਾਹੀ ਪਰਿਵਾਰ ਪਟਿਆਲਾ ਵਲੋਂ ਕੈਪਟਨ ਅਮਰਿੰਦਰ ਸਿੰਘ ਪੂਜਾ-ਅਰਚਨਾ ਵਿਚ ਬੈਠਦੇ ਹਨ। ਹਵਨ ਵਿਚ ਪੂਰਨ ਆਹੂਤੀ ਪਾਉਣ ਤੋਂ  ਪਹਿਲਾਂ ਲਗਭਗ 3-4 ਬ੍ਰਾਹਮਣਾਂ ਨੇ ਪੰਜਾਬ ਦੀ ਖੁਸ਼ਹਾਲੀ ਦੀ ਕਾਮਨਾ ਨੂੰ ਲੈ ਕੇ ਮੰਤਰਾਂ ਦਾ ਜਾਪ ਕੀਤਾ। ਹਵਨ  ਦੀ ਪੂਰਨ ਆਹੂਤੀ ਦੇ ਸਮੇਂ ਮੁੱਖ ਮੰਤਰੀ ਨੂੰ ਇਸ ਵਿਚ ਸੱਦਿਆ ਗਿਆ। ਹਵਨ ਦੀ ਸਮਾਪਤੀ ਤੋਂ  ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਰਤੀ ਕੀਤੀ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹਵਨ ਦੀ ਸਮਾਪਤੀ ਤੋਂ ਬਾਅਦ ਕਿਹਾ ਕਿ ਪੰਜਾਬ ਦੀ ਅਮਨ-ਸ਼ਾਂਤੀ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਹੈ। ਇਸ ਦੇ ਲਈ ਉਹ ਹਰ ਸੰਭਵ ਯਤਨ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਆਰਥਿਕ ਤੌਰ 'ਤੇ ਮਜ਼ਬੂਤੀ ਵੱਲ ਤਾਂ ਹੀ ਅੱਗੇ ਵਧੇਗਾ ਜਦੋਂ ਸੂਬੇ ਵਿਚ ਪੂਰੀ ਤਰ੍ਹਾਂ ਸ਼ਾਂਤੀ ਰਹੇਗੀ। ਉਨ੍ਹਾਂ ਕਿਹਾ ਕਿ ਮੈਂ ਇਹ ਕਾਮਨਾ ਵੀ ਕੀਤੀ ਹੈ ਕਿ ਪੰਜਾਬ ਆਉਣ ਵਾਲੇ ਸਮੇਂ ਵਿਚ ਦੇਸ਼ ਵਿਚ ਪਹਿਲੇ ਸਥਾਨ ਨੂੰ ਮੁੜ ਹਾਸਲ ਕਰੇ।


author

Bharat Thapa

Content Editor

Related News