ਬਦਮਾਸ਼ ਬਿੰਦੂ ਥਾਣੇ ''ਚ ਤਾਇਨਾਤ ਪੁਲਸ ਵਾਲੇ ਨੂੰ ਵੀ ਦਿਖਾ ਚੁੱਕਾ ਹੈ ਰਿਵਾਲਵਰ

Tuesday, Jun 25, 2019 - 12:09 PM (IST)

ਬਦਮਾਸ਼ ਬਿੰਦੂ ਥਾਣੇ ''ਚ ਤਾਇਨਾਤ ਪੁਲਸ ਵਾਲੇ ਨੂੰ ਵੀ ਦਿਖਾ ਚੁੱਕਾ ਹੈ ਰਿਵਾਲਵਰ

ਜਲੰਧਰ (ਸ਼ੋਰੀ)— ਥਾਣਾ ਲਾਂਬੜਾ ਦੀ ਪੁਲਸ ਵੱਲੋਂ ਕਾਂਗਰਸੀ ਸਰਪੰਚ ਦੇ ਪਤੀ ਦੀ ਹੱਤਿਆ ਕਰਨ ਦੀ ਸਾਜ਼ਿਸ਼ ਰਚਣ ਵਾਲੇ ਬਦਮਾਸ਼ ਹਰਵਿੰਦਰ ਸਿੰਘ ਉਰਫ ਬਿੰਦੂ ਪੁੱਤਰ ਸਵ. ਸੋਹਨ ਸਿੰਘ ਵਾਸੀ ਅਲੀਚੱਕ ਥਾਣਾ ਲਾਂਬੜਾ ਅਤੇ ਉਸ ਦੇ 2 ਸਾਥੀਆਂ ਅਮਰੀਕ ਸਿੰਘ ਅਤੇ ਦਲਵੀਰ ਸਿੰਘ ਤੋਂ ਨਾਜਾਇਜ਼ ਹਥਿਆਰ ਅਤੇ ਚਾਕੂ ਬਰਾਮਦ ਕੀਤਾ ਹੈ। ਪੁਲਸ ਤਿੰਨ੍ਹਾਂ ਨੂੰ ਪੁੱਛਗਿੱਛ ਕਰਨ ਲਈ ਸੀ. ਆਈ. ਏ. ਸਟਾਫ 'ਚ ਲੈ ਗਈ ਹੈ ਅਤੇ ਉਥੇ ਸੀਨੀਅਰ ਅਧਿਕਾਰੀਆ ਤੋਂ ਲੈ ਕੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਖੁਦ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੇ ਹਨ ।
ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਹਿਲਾਂ ਥਾਣਾ ਲਾਂਬੜਾ 'ਚ ਜਦੋਂ ਐੱਸ. ਐੱਚ. ਓ. ਪੁਸ਼ਪਵਾਲੀ ਨਹੀਂ ਤਾਇਨਾਤ ਸੀ ਅਤੇ ਦੂਜੇ ਜ਼ਿਲੇ ਤੋਂ ਐੱਸ. ਐੱਚ. ਓ. ਥਾਣੇ 'ਚ ਤਾਇਨਾਤ ਸੀ।
ਇਸ ਦੌਰਾਨ ਕਿਸੇ ਮਾਮਲੇ 'ਚ ਬਦਮਾਸ਼ ਥਾਣੇ ਪਹੁੰਚਿਆ ਅਤੇ ਥਾਣੇ 'ਚ ਕਿਸੇ ਮੁਲਾਜ਼ਮ ਨਾਲ ਉਸ ਦਾ ਝਗੜਾ ਹੋ ਗਿਆ, ਦੇਖਦੇ ਹੀ ਦੇਖਦੇ ਬਿੰਦੂ ਨੇ ਆਪਣੀ ਰਿਵਾਲਵਰ ਕੱਢ ਕੇ ਪੁਲਸ ਮੁਲਾਜ਼ਮ ਨੂੰ ਦਿਖਾ ਕੇ ਡਰਾਇਆ। ਹਾਲਾਂਕਿ ਮਾਮਲਾ ਉੱਛਲਿਆ ਵੀ ਸੀ ਪਰ ਲੋਕਲ ਅਕਾਲੀ ਨੇਤਾਵਾਂ ਨੇ ਮਾਮਲਾ ਥਾਣਾ ਪੱਧਰ 'ਤੇ ਹੀ ਖਤਮ ਕਰ ਦਿੱਤਾ। ਸ਼ਾਇਦ ਉਕਤ ਰਿਵਾਲਵਰ ਵੀ ਨਾਜਾਇਜ਼ ਹੋ ਸਕਦਾ ਹੈ।
ਗੌਰ ਹੋਵੇ ਕਿ ਬਿੰਦੂ ਨੇ 2 ਕਤਲ ਵੀ ਕੀਤੇ ਸਨ ਅਤੇ ਉਸ ਖਿਲਾਫ ਪਹਿਲਾਂ ਵੀ ਕਈ ਕੇਸ ਦਰਜ ਹਨ। ਕਾਂਗਰਸ ਰਾਜ 'ਚ ਹੀ ਮੌਜੂਦਾ ਔਰਤ ਕਾਂਗਰਸੀ ਸਰਪੰਚ ਦੇ ਕਤਲ ਦੀ ਗੱਲ ਪੂਰੇ ਪੰਜਾਬ 'ਚ ਅੱਗ ਦੀ ਤਰ੍ਹਾਂ ਫੈਲ ਚੁੱਕੀ ਹੈ ਕਿ ਅਕਾਲੀ ਦਲ ਨੇ ਅਜੇ ਵੀ ਅਜਿਹੇ ਗੈਂਗਸਟਰ ਪਾਲ ਰੱਖੇ ਹਨ ਜੋ ਲੋਕਾਂ ਨੂੰ ਮਾਰਨ ਤੋਂ ਡਰਦੇ ਨਹੀਂਂ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਨੇ ਸਰਪੰਚ ਮੋਤਾ ਸਿੰਘ ਦੇ ਘਰ ਦੇ ਬਾਹਰ ਪੁਲਸ ਗਸ਼ਤ ਲਾਉਣ ਦੇ ਨਾਲ-ਨਾਲ ਨਾਕਾਬੰਦੀ ਵੀ ਕੀਤੀ ਹੋਈ ਹੈ, ਪੁਲਸ ਨੂੰ ਡਰ ਹੈ ਕਿ ਬਿੰਦੂ ਆਪਣੇ ਫਰਾਰ ਸਾਥੀਆਂ ਜੋ ਕਿ ਪੁਲਸ ਦੀ ਛਾਪੇਮਾਰੀ ਦੌਰਾਨ ਫਰਾਰ ਹੋ ਗਏ ਸੀ ਕਿਤੇ ਉਹ ਮੋਤਾ ਸਿੰਘ ਦਾ ਕਤਲ ਨਾ ਕਰ ਦੇਣ।


author

shivani attri

Content Editor

Related News