ਅਕਾਲੀ ਦਲ ਦੀ ਧੋਗੜੀ ’ਚ ਰੈਲੀ 12 ਨੂੰ, ਹਰਸਿਮਰਤ ਬਾਦਲ ਕਰਨਗੇ ਸੰਬੋਧਨ : ਬੋਲੀਨਾ
Friday, Jan 07, 2022 - 03:39 PM (IST)

ਭੋਗਪੁਰ (ਸੂਰੀ)-ਅਕਾਲੀ ਦਲ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਪਿੰਡ ਧੋਗੜੀ ’ਚ ਪਾਰਟੀ ਉਮੀਦਵਾਰ ਬਲਵਿੰਦਰ ਕੁਮਾਰ ਦੇ ਹੱਕ ’ਚ ਰੈਲੀ ਕੀਤੀ ਜਾਵੇਗੀ। ਇਸ ਰੈਲੀ ਨੂੰ ਪ੍ਰਮੁੱਖ ਤੌਰ ’ਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਸੰਬੋਧਨ ਕਰਨਗੇ। ਇਸ ਰੈਲੀ ਸਬੰਧੀ ਅੱਜ ਭੋਗਪੁਰ ਦੇ ਪਿੰਡ ਬਿਨਪਾਲਕੇ ’ਚ ਪਾਰਟੀ ਆਗੂ ਹਰਬੋਲਿੰਦਰ ਸਿੰਘ ਬੋਲੀਨਾ ਵੱਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ’ਚ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਬਲਵਿੰਦਰ ਕੁਮਾਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਬਸਪਾ ਅਤੇ ਅਕਾਲੀ ਦਲ ਦੇ ਆਗੂ ਚਮਨ ਲਾਲ, ਅਮਰਜੀਤ ਸਿੰਘ, ਕਲਜੀਤ ਬਿੱਲਾ ਪੰਚ, ਵਿੱਕੀ ਬਿਨਪਾਲਕੇ, ਅਸ਼ੋਕ ਕੁਮਾਰ ਪੰਚ, ਟਹਿਲ ਦਾਸ, ਪ੍ਰੇਮ ਨਾਥ ਆਦਿ ਹਾਜ਼ਰ ਸਨ।
ਬਲਵਿੰਦਰ ਕੁਮਾਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧੋਗੜੀ ’ਚ ਕੀਤੀ ਜਾ ਰਹੀ ਰੈਲੀ ਵਿਚ ਹਲਕਾ ਕਰਤਾਰਪੁਰ ਦੇ ਅਕਾਲੀ ਦਲ ਤੇ ਬਸਪਾ ਆਗੂ ਅਤੇ ਪਾਰਟੀ ਸਮਰਥਕ ਭਾਰੀ ਗਿਣਤੀ ’ਚ ਸ਼ਮੂਲੀਅਤ ਕਰਨਗੇ। ਹਰਬੋਲਿੰਦਰ ਬਲੀਨਾ ਨੇ ਕਿਹਾ ਕਿ ਹਲਕੇ ਦੀ ਪਚਰੰਗਾ ਕਾਨੂੰਗੋਈ ਦੇ ਪਿੰਡ ਬਿਨਪਾਲਕੇ ਤੋਂ ਅਕਾਲੀ ਦਲ ਤੇ ਬਸਪਾ ਆਗੂਆਂ ਦਾ ਵੱਡਾ ਜਥਾ ਰੈਲੀ ਵਿਚ ਸ਼ਮੂਲੀਅਤ ਕਰੇਗਾ।