ਜਿੱਤ ਤੋਂ ਬਾਅਦ ਹੁਣ 15 ਦਸੰਬਰ ਨੂੰ ਚੌਲਾਂਗ ਟੋਲ ਪਲਾਜ਼ਾ ''ਤੇ ਸਮਾਪਤ ਹੋਵੇਗਾ ਪੱਕਾ ਮੋਰਚਾ
Thursday, Dec 09, 2021 - 05:16 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ) – ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਹੋਰ ਮੰਗਾਂ ਸਬੰਧੀ ਦਿੱਤੇ ਗਏ ਲਿਖਤੀ ਭਰੋਸੇ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦੇ ਫੈਸਲੇ ਦੇ ਚੱਲਦਿਆਂ ਦੋਆਬਾ ਕਿਸਾਨ ਵੱਲੋਂ ਹਾਈਵੇ ਚੌਲਾਂਗ ਟੋਲ ਪਲਾਜ਼ਾ ਕਮੇਟੀ ਦਾ ਮੋਰਚਾ ਵੀ 15 ਦਸੰਬਰ ਨੂੰ ਖ਼ਤਮ ਹੋਵੇਗਾ | ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲਗਾਏ ਗਏ ਇਸ ਧਰਨੇ ਦੇ 429ਵੇਂ ਦਿਨ ਅੱਜ ਕਿਸਾਨਾਂ ਦਾ ਇੱਕ ਜਥਾ ਸਿੰਘੂ ਸਰਹੱਦ ਮੋਰਚੇ ਤੋਂ ਆਪਣੇ ਪੜਾਅ ਤੋਂ ਸਮਾਨ ਅਤੇ ਸਾਥੀ ਕਿਸਾਨਾਂ ਨੂੰ ਲੈਣ ਲਈ ਦਿੱਲੀ ਲਈ ਰਵਾਨਾ ਹੋਇਆ। ਅੱਜ ਵੀ ਗੁਰਦੁਆਰਾ ਪੁਲਪੁਖਤਾ ਸਾਹਿਬ ਅਤੇ ਡੇਰਾ ਸੋਹਲਪੁਰ ਦੇ ਸੇਵਾਦਾਰਾਂ ਨੇ ਕਿਸਾਨਾਂ ਨੂੰ ਲੰਗਰ ਛਕਾਇਆ।
ਇਸ ਦੌਰਾਨ ਕਿਸਾਨ ਆਗੂਆਂ ਅਮਰਜੀਤ ਸਿੰਘ ਕੁਰਾਲਾ, ਸਤਨਾਮ ਸਿੰਘ ਢਿੱਲੋਂ, ਹਰਭਜਨ ਸਿੰਘ ਰਾਪੁਰ, ਰਤਨ ਸਿੰਘ ਖੋਖਰ, ਜਗਤਾਰ ਸਿੰਘ ਬੱਸੀ , ਸੁਖਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਦਿੱਲੀ ਮੋਰਚੇ ਦੀ ਜਿੱਤ ਤੋਂ ਬਾਅਦ ਹੁਣ 11 ਦਸੰਬਰ ਨੂੰ ਦੋਆਬਾ ਕਿਸਾਨ ਕਮੇਟੀ ਦਾ ਜੱਥਾ ਵੀ ਟਿੱਕਰੀ ਅਤੇ ਹੋਰ ਸਰਹੱਦਾਂ ਤੋਂ ਪੰਜਾਬ ਲਈ ਰਵਾਨਾ ਹੋਵੇਗਾ ਅਤੇ 15 ਦਸੰਬਰ ਨੂੰ ਟੋਲ ਪਲਾਜ਼ਾ 'ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਇੱਥੋਂ ਮੋਰਚਾ ਖ਼ਤਮ ਕੀਤਾ ਜਾਵੇਗਾ। ਇਸ ਮੌਕੇ ਗੁਰਦੇਵ ਸਿੰਘ ਢਿੱਲੋਂ, ਹਰਦਿਆਲ ਸਿੰਘ, ਅਮਰੀਕ ਸਿੰਘ ਕੁਰਾਲਾ, ਪੰਮਾ, ਸਵਰਨ ਸਿੰਘ, ਗੁਰਦੇਵ ਸਿੰਘ, ਹਰਦੇਵ ਸਿੰਘ, ਦੀਦਾਰ ਸਿੰਘ, ਹਰਬੰਸ ਸਿੰਘ, ਅਵਤਾਰ ਸਿੰਘ, ਬਲਕਾਰ ਸਿੰਘ, ਹਰਜਿੰਦਰ ਸਿੰਘ ਅਤੇ ਪਾਖਰ ਸਿੰਘ ਆਦਿ ਹਾਜ਼ਰ ਸਨ |