ਲੁਧਿਆਣਾ ਤੋਂ ਬਾਅਦ ਹੁਣ ਫਿਲੌਰ ’ਚ ਨਜ਼ਰ ਆਇਆ ਤੇਂਦੁਆ, ਲੋਕਾਂ ’ਚ ਦਹਿਸ਼ਤ ਦਾ ਮਾਹੌਲ
Tuesday, Dec 19, 2023 - 03:07 AM (IST)
ਜਲੰਧਰ (ਜ.ਬ.)- ਜ਼ਿਲ੍ਹਾ ਜਲੰਧਰ ਅਧੀਨ ਪੈਂਦੀ ਤਹਿਸੀਲ ਫਿਲੌਰ ਦੇ ਇਕ ਮੁਹੱਲੇ ਵਿੱਚ ਤੇਂਦੁਏ ਦੇ ਆਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਅਤੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਬਾਰੇ ਜੰਗਲਾਤ ਵਿਭਾਗ ਨੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਪਰ ਸੀ.ਸੀ.ਟੀ.ਵੀ. ਫੁਟੇਜ ’ਤੇ ਨਜ਼ਰ ਮਾਰੀਏ ਤਾਂ ਇਕ ਮੁਹੱਲੇ ਦੀ ਇਕ ਗਲੀ ’ਚ ਤੇਂਦੂਆ ਦੌੜਦਾ ਹੋਇਆ ਸਾਫ਼ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ- ਪਤਨੀ ਕਰਦੀ ਹੈ ਨਸ਼ਾ, ਉਸ ਦੇ ਨਸ਼ੇ ਦੀ ਪੂਰਤੀ ਲਈ ਜਗਦੀਪ ਬਣ ਗਿਆ ਹੈਰੋਇਨ ਸਮੱਗਲਰ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਸਮਰਾਲਾ ’ਚ ਵੀ ਇਕ ਤੇਂਦੁਆ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਉਸ ਨੂੰ ਫੜਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਪਰ ਅਜੇ ਤੱਕ ਸਫਲਤਾ ਨਹੀਂ ਮਿਲੀ। ਲੋਕਾਂ 'ਚ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤੇ ਲੋਕ ਘਰ ਤੋਂ ਬਾਹਰ ਨਿਕਲਣ ਤੋਂ ਵੀ ਸੰਕੋਚ ਕਰ ਰਹੇ ਹਨ।
ਇਹ ਵੀ ਪੜ੍ਹੋ- ਘਰ 'ਚ ਖੜ੍ਹੀ ਐਕਟਿਵਾ ਦਾ ਹੀ ਹੋ ਗਿਆ ਚਲਾਨ, ਮਾਮਲਾ ਜਾਣ ਹੋ ਜਾਓਗੇ ਹੈਰਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8