ਲੁਧਿਆਣਾ ''ਚ ਕਈ SHOs ਦੇ ਤਬਾਦਲੇ, ਕਈਆਂ ਨੂੰ ਕੀਤਾ ਇਧਰੋਂ-ਉਧਰ
Tuesday, Jan 28, 2025 - 04:14 PM (IST)
ਲੁਧਿਆਣਾ (ਰਾਜ) : ਕਮਿਸ਼ਨਰੇਟ ਪੁਲਸ ਅਧੀਨ ਥਾਣਿਆਂ ਦੇ ਕਈ ਐੱਸ. ਐੱਚ. ਓਜ਼. ਦੇ ਤਬਾਦਲੇ ਕੀਤੇ ਗਏ ਹਨ। ਇਸ ਤੋਂ ਇਲਾਵਾ ਕਈਆਂ ਨੂੰ ਇਧਰ ਤੋਂ ਉੱਧਰ ਕੀਤਾ ਗਿਆ ਹੈ। ਥਾਣਾ ਦਰੇਸੀ ਦੇ ਐੱਸ. ਐੱਚ. ਓ. ਅਵਤਾਰ ਸਿੰਘ ਨੂੰ ਥਾਣਾ ਸਦਰ ਲਾਇਆ ਗਿਆ ਹੈ, ਜਦੋਂ ਕਿ ਪੁਲਸ ਲਾਈਨ ਤੋਂ ਇੰਸਪੈਕਟਰ ਸਤਵੰਤ ਸਿੰਘ ਨੂੰ ਥਾਣਾ ਦਰੇਸੀ ਦਾ ਐੱਸ. ਐੱਚ. ਓ. ਲਾਇਆ ਗਿਆ ਹੈ। ਥਾਣਾ ਸਦਰ ਦੇ ਐੱਸ. ਐੱਚ. ਓ. ਹਰਸ਼ਵੀਰ ਸਿੰਘ ਨੂੰ ਪੁਲਸ ਲਾਈਨ ਭੇਜਿਆ ਗਿਆ ਹੈ।
ਇਸੇ ਤਰ੍ਹਾਂ ਪੀ. ਓ. ਸਟਾਫ਼ 'ਚ ਤਾਇਨਾਤ ਇੰਸਪੈਕਟਰ ਗਗਨਦੀਪ ਸਿੰਘ ਨੂੰ ਥਾਣਾ ਸ਼ਿਮਲਾਪੁਰੀ ਦਾ ਐੱਸ. ਐੱਚ. ਓ. ਲਾਇਆ ਗਿਆ ਹੈ। ਥਾਣਾ ਸ਼ਿਮਲਾਪੁਰੀ 'ਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਬਲਵਿੰਦਰ ਸਿੰਘ ਨੂੰ ਬਦਲ ਕੇ ਪੀ. ਓ. ਸਟਾਫ਼ ਲਾਇਆ ਗਿਆ ਹੈ। ਇੰਸਪੈਕਟਰ ਰਾਜੇਸ਼ ਠਾਕੁਰ ਨੂੰ ਪੁਲਸ ਲਾਈਨ ਭੇਜਿਆ ਗਿਆ ਹੈ, ਜਦੋਂ ਕਿ ਉਨ੍ਹਾਂ ਦੀ ਥਾਂ ਇੰਸਪੈਕਟਰ ਕੁਲਵੰਤ ਸਿੰਘ ਨੂੰ ਥਾਣਾ ਡਵੀਜ਼ਨ ਨੰਬਰ-6 ਦਾ ਐੱਸ. ਐੱਚ. ਓ. ਲਾਇਆ ਗਿਆ ਹੈ।
ਇੰਝ ਹੀ ਕਾਫੀ ਸਮੇਂ ਤੋਂ ਸਾਈਬਰ ਥਾਣੇ 'ਚ ਤਾਇਨਾਤ ਇੰਸਪੈਕਟਰ ਜਤਿੰਦਰ ਸਿੰਘ ਦਾ ਵੀ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ਇੰਸਪੈਕਟਰ ਸਤਬੀਰ ਸਿੰਘ ਨੂੰ ਲਾਇਆ ਗਿਆ। ਇਸੇ ਤਰ੍ਹਾਂ ਹਰਦੀਪ ਸਿੰਘ ਨੂੰ ਥਾਣਾ ਡਵੀਜ਼ਨ ਨੰਬਰ-4 ਤੋਂ ਬਦਲ ਕੇ ਸੀ. ਟੀ. ਟ੍ਰੈਫਿਕ ਭੇਜਿਆ ਗਿਆ ਹੈ ਅਤੇ ਸੀ. ਟੀ. ਟ੍ਰੈਫਿਕ ਤੋਂ ਏ. ਐੱਸ. ਆਈ. ਗੁਰਮੀਤ ਸਿੰਘ ਨੂੰ ਥਾਣਾ ਡਵੀਜ਼ਨ ਨੰਬਰ-4 ਲਾਇਆ ਗਿਆ ਹੈ।