ਆਦਮਪੁਰ ਏਅਰਪੋਰਟ ''ਤੇ ਲੈਂਡ ਨਹੀਂ ਕਰ ਸਕੀ ਸਪਾਈਸ ਜੈੱਟ ਦੀ ਫਲਾਈਟ, ਦਿੱਲੀ ਵਾਪਸ ਪਰਤੀ

Tuesday, Jan 14, 2020 - 11:48 AM (IST)

ਆਦਮਪੁਰ ਏਅਰਪੋਰਟ ''ਤੇ ਲੈਂਡ ਨਹੀਂ ਕਰ ਸਕੀ ਸਪਾਈਸ ਜੈੱਟ ਦੀ ਫਲਾਈਟ, ਦਿੱਲੀ ਵਾਪਸ ਪਰਤੀ

ਜਲੰਧਰ (ਸਲਵਾਨ)— ਲੋਹੜੀ ਵਾਲੇ ਦਿਨ ਪਈ ਭਾਰੀ ਬਾਰਿਸ਼ ਕਾਰਨ ਦਿੱਲੀ ਤੋਂ ਚੱਲੀ ਸਪਾਈਸ ਜੈੱਟ ਦੀ ਫਲਾਈਟ ਜਲੰਧਰ ਦੇ ਆਦਮਪੁਰ ਏਅਰਪੋਰਟ 'ਤੇ ਨਹੀਂ ਲੈਂਡ ਕਰ ਸਕੀ ਅਤੇ ਉਸ ਨੂੰ ਵਾਪਸ ਦਿੱਲੀ ਪਰਤਣਾ ਪਿਆ। ਇਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਆਦਮਪੁਰ-ਦਿੱਲੀ ਦੀ ਫਲਾਈਟ ਵੀ ਰੱਦ ਕਰ ਦਿੱਤੀ ਗਈ। ਦਰਅਸਲ ਮੀਂਹ ਅਤੇ ਘੱਟ ਵਿਜ਼ੀਵਿਲਟੀ ਕਾਰਨ ਫਲਾਈਟ ਜਲੰਧਰ ਦੇ ਏਅਰਪੋਰਟ 'ਤੇ ਲੈਂਡ ਨਹੀਂ ਕਰ ਸਕੀ। ਜਾਣਕਾਰੀ ਅਨੁਸਾਰ ਸਪਾਈਸ ਜੈੱਟ ਫਲਾਈਟ ਦੀ ਲੈਂਡਿੰਗ ਤੋਂ ਪਹਿਲਾਂ ਭਾਰੀ ਮੀਂਹ ਸ਼ੁਰੂ ਹੋ ਗਿਆ, ਜਿਸ ਨਾਲ ਰਨਵੇਅ 'ਤੇ ਵਿਜ਼ੀਵਿਲਟੀ ਘੱਟ ਹੋ ਗਈ। ਅਜਿਹੇ 'ਚ ਫਲਾਈਟ ਨੂੰ ਫਿਰ ਦਿੱਲੀ ਪਰਤਣਾ ਪਿਆ।

ਜ਼ਿਕਰਯੋਗ ਹੈ ਕਿ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਦਿੱਲੀ ਸਪਾਈਸ ਜੈੱਟ ਫਲਾਈਟ 'ਚ 17 ਜਨਵਰੀ ਤੱਕ ਸਮੇਂ 'ਚ ਬਦਲਾਅ ਜਾਰੀ ਰੱਖਿਆ ਗਿਆ ਹੈ। ਭੋਪਾਲ 'ਚ ਸਰਦੀਆਂ 'ਚ ਪੈਣ ਵਾਲੀ ਧੁੰਦ ਕਾਰਨ ਫਲਾਈਟ ਨੂੰ ਦੁਪਹਿਰ ਵੇਲੇ ਚਲਾਇਆ ਜਾ ਰਿਹਾ ਹੈ। ਸਪਾਈਸ ਜੈੱਟ ਦੀ ਫਲਾਈਟ ਦੁਪਹਿਰ 1.05 'ਤੇ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਦਿੱਲੀ ਲਈ ਉਡਾਨ ਭਰੇਗੀ ਅਤੇ ਫਲਾਈਟ ਦਾ ਦਿੱਲੀ ਪਹੁੰਚਣ ਦਾ ਸਮਾਂ 2.20 ਮਿੰਟ ਹੋਵੇਗਾ ਅਤੇ ਫਲਾਈਟ ਦਾ ਦਿੱਲੀ ਤੋਂ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਚੱਲਣ ਦਾ ਸਮਾਂ ਸਵੇਰੇ 11.30 ਮਿੰਟ ਦਾ ਹੈ ਅਤੇ ਆਦਮਪੁਰ ਦੁਪਹਿਰ 12.45 'ਤੇ ਪਹੁੰਚੇਗੀ।


author

shivani attri

Content Editor

Related News