ਦੇਰੀ ਨਾਲ ਦਿੱਲੀ ਪਹੁੰਚੀ ਸਪਾਈਸ ਜੈੱਟ ਦੀ ਫਲਾਈਟ

03/09/2020 2:17:25 PM

ਜਲੰਧਰ (ਸਲਵਾਨ)— ਜਲੰਧਰ ਦੇ ਆਦਮਪੁਰ ਏਅਰ ਪੋਰਟ ਤੋਂ ਰਾਜਧਾਨੀ ਿਦੱਲੀ ਦੇ ਸਪਾਈਸ ਜੈੱਟ ਦੀ ਇਕਲੌਤੀ ਫਲਾਈਟ ਪੂਰੇ ਦੋਆਬਾ ਖੇਤਰ ਦੇ ਯਾਤਰੀਆਂ ਲਈ ਬਹੁਤ ਮਹੱਤਵਪੂਰਨ ਹੈ। ਉਥੇ ਹੀ ਐਤਵਾਰ ਨੂੰ ਸਪਾਈਸ ਜੈੱਟ ਫਲਾਈਟ ਦਿੱਲੀ ਤੋਂ ਜਲੰਧਰ ਦੇ ਆਦਮਪੁਰ ਏਅਰ ਪੋਰਟ ਲਈ ਸਵੇਰੇ 10.45 ਮਿੰਟ 'ਤੇ ਚੱਲੀ ਅਤੇ ਆਦਮਪੁਰ ਦੁਪਹਿਰ 12 ਵਜੇ ਪਹੁੰਚੀ।

ਸਪਾਈਸ ਜੈੱਟ ਫਲਾਈਟ ਦਿੱਲੀ ਤੋਂ ਆਦਮਪੁਰ ਲਈ ਸਵੇਰੇ 10.05 ਿਮੰਟ 'ਤੇ ਚਲਦੀ ਹੈ ਅਤੇ ਆਦਮਪੁਰ ਸਵੇਰੇ 11.20 ਮਿੰਟ 'ਤੇ ਪਹੁੰਚਦੀ ਹੈ। ਉਥੇ ਜਲੰਧਰ ਦੇ ਆਦਮਪੁਰ ਏਅਰ ਪੋਰਟ ਤੋਂ ਦਿੱਲੀ ਲਈ ਸਪਾਈਸ ਜੈੱਟ ਫਲਾਈਟ 35 ਮਿੰਟ ਦੇਰੀ ਦੀ ਵਜ੍ਹਾ ਨਾਲ ਦੁਪਹਿਰ 12.15 ਮਿੰਟ 'ਤੇ ਚੱਲੀ ਅਤੇ ਉਹ 45 ਮਿੰਟ ਦੇਰੀ ਨਾਲ ਦੁਪਹਿਰ 1.25 ਮਿੰਟ 'ਤੇ ਦਿੱਲੀ ਪਹੁੰਚੀ। ਆਮ ਤੌਰ 'ਤੇ ਸਪਾਈਸ ਜੈੱਟ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਸਵੇਰੇ 11.40 ਮਿੰਟ 'ਤੇ ਚੱਲ ਕੇ ਦੁਪਹਿਰ 12.50 ਮਿੰਟ 'ਤੇ ਦਿੱਲੀ ਪਹੁੰਚਦੀ ਹੈ।


shivani attri

Content Editor

Related News