ਕਰਫਿਉ ਦੇ ਸਹੀ ਤਰੀਕੇ ਨਾਲ ਪਾਲਣ ਨਾ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ : ਡੀ.ਐੱਸ.ਪੀ . ਗਿੱਲ

05/09/2020 3:37:49 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਵੱਲੋ ਲੋਕ ਹਿੱਤ ਲਈ ਲਾਏ ਕਰਫਿਊ ਦੌਰਾਨ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਵੇਗੀ | ਇਹ ਜਾਣਕਾਰੀ  ਡੀ.ਐੱਸ.ਪੀ . ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਨਗਰ ਦੇ ਹੋਰ ਇਲਾਕਿਆਂ ਵਿਚ ਹੋਈ ਨਾਕਾਬੰਦੀ ਦੀ ਚੈੱਕਿੰਗ ਕਰਦੇ ਦਿੱਤੀ | ਇਸ ਦੌਰਾਨ ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਇਲਾਕਾ ਵਾਸੀ ਡੀ.ਸੀ. ਹੁਸ਼ਿਆਰਪੁਰ ਵੱਲੋ ਜਾਰੀ ਹੁਕਮਾਂ ਦਾ ਪਾਲਣ ਕਰਦੇ ਹੋਏ ਆਪੋ ਆਪਣੇ ਘਰਾਂ ਵਿਚ ਰਹਿਣ | ਉਨ੍ਹਾਂ ਕਿਹਾ ਜਰੂਰੀ ਕੰਮਾਂ ਲਈ ਜਾਰੀ  ਕਰਫਿਊ ਪਾਸ ਦੇ ਬਿਨਾਂ  ਬਾਹਰ ਆਉਣ  ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ  ਪੁਲਸ ਟੀਮ ਨੂੰ ਕਰਫਿਊ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ | ਇਸ ਦੌਰਾਨ ਉਨ੍ਹਾਂ ਟਾਂਡਾ ਸ੍ਰੀਹਰਗੋਬਿੰਦਪੁਰ ਰੋਡ, ਚੋਲਾਂਗ ਟੋਲ ਪਲਾਜ਼ਾ ਉੱਤੇ ਦੂਜੇ ਜਿਲਿਆਂ ਨੂੰ ਜਾਣ ਵਾਲੇ ਮੁੱਖ ਮਾਰਗਾਂ 'ਤੇ ਕੀਤੀ ਨਾਕਾਬੰਦੀ ਦੀ ਚੈੱਕਿੰਗ ਵੀ ਕੀਤੀ |    


Harinder Kaur

Content Editor

Related News