ਧੋਖਾਦੇਹੀ ਦੇ ਮਾਮਲੇ ਵਿਚ ਨਾਮਜ਼ਦ ਭਗੌੜਾ ਕਰਾਰ ਮੁਲਜ਼ਮ ਗ੍ਰਿਫ਼ਤਾਰ

Monday, Jan 22, 2024 - 02:03 PM (IST)

ਧੋਖਾਦੇਹੀ ਦੇ ਮਾਮਲੇ ਵਿਚ ਨਾਮਜ਼ਦ ਭਗੌੜਾ ਕਰਾਰ ਮੁਲਜ਼ਮ ਗ੍ਰਿਫ਼ਤਾਰ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)- ਪੁਲਸ ਦੀ ਸਪੈਸ਼ਲ ਬਰਾਂਚ ਟੀਮ ਨੇ ਜ਼ਮੀਨ ਦੇ ਸੌਦੇ ਵਿਚ ਧੋਖਾਦੇਹੀ ਕਰਨ ਦੇ ਮਾਮਲੇ ਵਿਚ ਨਾਮਜ਼ਦ ਭਗੌੜਾ ਕਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ| ਸਪੈਸ਼ਲ ਬ੍ਰਾਂਚ ਦੀ ਟੀਮ ਏ. ਐੱਸ. ਆਈ. ਸੁਰਿੰਦਰ ਸਿੰਘ, ਅਮਰਜੀਤ ਸਿੰਘ, ਕੁਲਦੀਪ ਸਿੰਘ ਅਤੇ ਜਸਪਾਲ ਸਿੰਘ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਭਗੌੜੇ ਦੀ ਪਛਾਣ ਵਰਿੰਦਰ ਸਿੰਘ ਪੁੱਤਰ ਸੰਪੂਰਨ ਸਿੰਘ ਵਾਸੀ ਖੁਣਖੁਣ ਕਲਾ ਦੇ ਰੂਪ ਵਿਚ ਹੋਈ ਹੈ। 

ਜਿਸ ਦੇ ਖ਼ਿਲਾਫ਼ ਥਾਣਾ ਟਾਂਡਾ ਵਿਚ 2019 ਵਰ੍ਹੇ ਵਿਚ ਦਾਰਾਪੁਰ ਟਾਂਡਾ ਵਾਸੀ ਕਾਬਲ ਰਾਏ ਭੱਟੀ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਹੋਇਆ ਸੀ ਅਤੇ ਉਸ ਉੱਤੇ ਦੋਸ਼ ਸੀ ਕਿ ਉਸ ਨੇ ਕਾਬਲ ਰਾਏ ਨਾਲ ਜ਼ਮੀਨ ਦਾ ਸੌਦਾ ਕਰਕੇ 5 ਲੱਖ 84 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ| ਇਸ ਮੁਲਜ਼ਮ ਨੂੰ ਦਸੂਹਾ ਅਦਾਲਤ ਦੀ ਮਾਣਯੋਗ ਜੱਜ ਨੀਲਮ ਨੇ 19 ਸਤੰਬਰ 2023 ਨੂੰ ਭਗੌੜਾ ਕਰਾਰ ਦਿੱਤਾ ਸੀ, ਜਿਸ ਨੂੰ ਹੁਣ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਕਾਬੂ ਕਰਕੇ ਟਾਂਡਾ ਪੁਲਸ ਹਵਾਲੇ ਕੀਤਾ ਹੈ| ਪੁਲਸ ਹੁਣ ਅਗਲੇਰੀ ਕਾਰਵਾਈ ਕਰ ਰਹੀ ਹੈ। 

ਇਹ ਵੀ ਪੜ੍ਹੋ : ਅੱਜ ਦਾ ਦਿਨ ਇਤਿਹਾਸਕ: ‘ਮੁਖ ਪਰ ਰਾਮ, ਦਿਲ ਮੇਂ ਰਾਮ, ਹਰ ਪਾਸੇ ਗੂੰਜਿਆ ਜੈ ਸ਼੍ਰੀ ਰਾਮ’

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News