ਨਸ਼ੇ ਦੀ ਹਾਲਤ ''ਚ ਚਾਲਕ ਨੇ ਫੁੱਟਪਾਥ ''ਤੇ ਸੁੱਤੇ ਪ੍ਰਵਾਸੀਆਂ ''ਤੇ ਚਾੜ੍ਹ''ਤੀ ਬੋਲੈਰੋ, 2 ਦੀ ਹੋਈ ਦਰਦਨਾਕ ਮੌਤ

Saturday, Jul 13, 2024 - 04:21 AM (IST)

ਜਲੰਧਰ (ਜ.ਬ.)- ਦੇਰ ਰਾਤ ਪਠਾਨਕੋਟ ਚੌਕ ’ਤੇ ਪਠਾਨਕੋਟ ਸਾਈਡ ਤੋਂ ਆ ਰਹੀ ਇਕ ਬਲੈਰੋ ਕੈਂਪਰ ਫੁੱਟਪਾਥ ’ਤੇ ਸੁੱਤੇ ਪਏ ਮਜ਼ਦੂਰਾਂ ’ਤੇ ਜਾ ਚੜ੍ਹੀ। ਬਲੈਰੋ ਫੁੱਟਪਾਥ 'ਤੇ ਸੁੱਤੇ ਹੋਏ ਇਕ ਮਜ਼ਦੂਰ ਨੂੰ ਘਸੀਟ ਕੇ ਲੈ ਗਈ, ਜਿਸ ਤੋਂ ਬਾਅਦ ਇਸ ਨੇ ਟੈਕਸੀ ਸਟੈਂਡ ’ਤੇ ਖੜ੍ਹੇ ਦੋ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਇਕ ਰੈਸਟੋਰੈਂਟ ਦੇ ਖੰਭੇ ਨਾਲ ਟਕਰਾ ਕੇ ਰੁਕ ਗਈ। ਇਸ ਹਾਦਸੇ ’ਚ ਫੁੱਟਪਾਥ ’ਤੇ ਸੁੱਤੇ 2 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 2 ਹੋਰ ਮਜ਼ਦੂਰ ਜ਼ਖਮੀ ਹੋ ਗਏ।

ਜਿਵੇਂ ਹੀ ਬੋਲੈਰੋ ਕਾਰ ਰੁਕੀ ਤਾਂ ਲੋਕਾਂ ਦੀ ਭੀੜ ਨੇ ਡਰਾਈਵਰ ਨੂੰ ਘੇਰ ਕੇ ਕਾਬੂ ਕਰ ਲਿਆ, ਕਾਰ ਦੀ ਭੰਨਤੋੜ ਕੀਤੀ ਤੇ ਡਰਾਈਵਰ ਦੀ ਵੀ ਰੱਜ ਕੇ ਕੁੱਟਮਾਰ ਕੀਤੀ। ਸੂਚਨਾ ਮਿਲਦੇ ਹੀ ਪੁਲਸ ਤੁਰੰਤ ਮੌਕੇ ’ਤੇ ਪਹੁੰਚੀ, ਜਿਸ ਤੋਂ ਬਾਅਦ ਜ਼ਖਮੀ ਮਜ਼ਦੂਰਾਂ ਨੂੰ ਪਹਿਲਾਂ ਸਿਵਲ ਹਸਪਤਾਲ ਭੇਜਿਆ ਗਿਆ।

ਜਾਣਕਾਰੀ ਅਨੁਸਾਰ ਪਠਾਨਕੋਟ ਵਾਲੇ ਪਾਸੇ ਤੋਂ ਆ ਰਹੀ ਬਲੈਰੋ ਕੈਂਪਰ (ਐੱਚ.ਆਰ. 73ਬੀ 6048) ਤੇਜ਼ ਰਫ਼ਤਾਰ ਕਾਰਨ ਬੇਕਾਬੂ ਹੋ ਕੇ ਪਠਾਨਕੋਟ ਚੌਕ ’ਚ ਫੁੱਟਪਾਥ ’ਤੇ ਸੁੱਤੇ ਪਏ ਮਜ਼ਦੂਰਾਂ ’ਤੇ ਜਾ ਚੜ੍ਹੀ। ਇਕ ਮਜ਼ਦੂਰ ਉਸ ’ਚ ਫਸ ਗਿਆ ਤੇ ਉਹ ਵਾਹਨ ਸਮੇਤ ਘਸੀਟਿਆ ਗਿਆ, ਜਦਕਿ ਦੂਜੇ ਮਜ਼ਦੂਰ ਦੀ ਫੁੱਟਪਾਥ ’ਤੇ ਹੀ ਮੌਤ ਹੋ ਗਈ। 2 ਹੋਰ ਮਜ਼ਦੂਰ ਵੀ ਨੇੜੇ ਹੀ ਪਏ ਸਨ, ਜੋ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਵੀ ਬਲੈਰੋ ਗੱਡੀ ਰੈਸਟੋਰੈਂਟ ਦੇ ਖੰਭੇ ਨਾਲ ਟਕਰਾ ਕੇ ਰੁਕ ਗਈ, ਜਿਸ ਨਾਲ ਸੇਵਾ ਸਿੰਘ ਟੈਕਸੀ ਸਟੈਂਡ ਦੇ ਬਾਹਰ ਖੜ੍ਹੀਆਂ ਦੋ ਗੱਡੀਆਂ ਦਾ ਨੁਕਸਾਨ ਹੋ ਗਿਆ।

ਇਹ ਵੀ ਪੜ੍ਹੋ- ਛੁੱਟੀ ਆਏ ਫੌਜੀ ਤੇ ਉਸ ਦੇ ਭਤੀਜੇ 'ਤੇ ਕਹਿਰ ਬਣ ਡਿੱਗੀ ਆਸਮਾਨੀ ਬਿਜਲੀ, ਪਲਾਂ 'ਚ ਹੀ 2 ਘਰਾਂ 'ਚ ਵਿਛੇ ਸੱਥਰ

ਜਿਵੇਂ ਹੀ ਲੋਕਾਂ ਨੇ ਇਸ ਦਰਦਨਾਕ ਹਾਦਸੇ ਨੂੰ ਦੇਖਿਆ ਤਾਂ ਉਨ੍ਹਾਂ ਨੇ ਡਰਾਈਵਰ ਨੂੰ ਕਾਬੂ ਕਰ ਲਿਆ। ਲੋਕਾਂ ਅਨੁਸਾਰ ਉਹ ਨਸ਼ੇ ਦੀ ਹਾਲਤ ’ਚ ਸੀ। ਸੂਚਨਾ ਮਿਲਣ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ 2 ਜ਼ਖ਼ਮੀ ਮਜ਼ਦੂਰਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਤੇ ਡਰਾਈਵਰ ਨੂੰ ਲੋਕਾਂ ਦੀ ਭੀੜ ਤੋਂ ਛੁਡਵਾ ਕੇ ਥਾਣਾ 8 ਦੀ ਪੁਲਸ ਨੂੰ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬਲੇਰੋ ਕੈਂਪਰ ਹਿਮਾਚਲ ਪ੍ਰਦੇਸ਼ ਤੋਂ ਆਈ ਸੀ। ਲੋਕਾਂ ਦੀ ਭੀੜ ਨੇ ਗੱਡੀ ਦੀ ਭੰਨਤੋੜ ਵੀ ਕੀਤੀ।

ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ ਤੇ ਨਾ ਹੀ ਜ਼ਖਮੀਆਂ ਦੇ ਨਾਂ ਦਾ ਪਤਾ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਮਜ਼ਦੂਰ ਪਠਾਨਕੋਟ ਚੌਕ ’ਚ ਫੁੱਟਪਾਥ ’ਤੇ ਸੌਂਦੇ ਸਨ ਤੇ ਉਥੋਂ ਦਿਹਾੜੀ 'ਤੇ ਜਾਂਦੇ ਸਨ। ਪੁਲਸ ਨੇ ਲਾਸ਼ਾਂ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ।

ਬੋਲੈਰੋ ਚਾਲਕ ਸ਼ੁਭਮ ਦੀ ਮੰਨੀਏ ਤਾਂ ਉਸ ਨੇ ਕਿਹਾ ਕਿ ਜਿਵੇਂ ਹੀ ਉਹ ਪਠਾਨਕੋਟ ਚੌਕ ਕੋਲ ਪਹੁੰਚਿਆ ਤਾਂ ਉਸ ਦੀ ਕਾਰ ਦੇ ਅੱਗੇ 2 ਬਾਈਕ ਆ ਗਏ ਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਦੀ ਕਾਰ ਬੇਕਾਬੂ ਹੋ ਕੇ ਫੁੱਟਪਾਥ ’ਤੇ ਜਾ ਚੜ੍ਹੀ। ਫਿਲਹਾਲ ਇਹ ਜਾਂਚ ਦਾ ਹਿੱਸਾ ਹੈ ਕਿ ਡਰਾਈਵਰ ਸਹੀ ਬੋਲ ਰਿਹਾ ਹੈ ਜਾਂ ਗਲਤ।

ਇਹ ਵੀ ਪੜ੍ਹੋ- ਸੂਹੇ ਜੋੜੇ 'ਚ ਸਜੀ ਬੈਠੀ ਲਾੜੀ ਸਾਹਮਣੇ ਹੀ ਹੋ ਗਈ ਲਾੜੇ ਦੀ ਮੌਤ, ਇਕੋ ਪਲ 'ਚ ਉੱਜੜ ਗਏ 2 ਪਰਿਵਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News