7 ਸਾਲਾਂ ਤੋਂ ਭਗੌੜਾ ਵਿਅਕਤੀ ਲੋਹੀਆਂ ਪੁਲਸ ਨੇ ਕੀਤਾ ਗ੍ਰਿਫ਼ਤਾਰ

Sunday, Feb 18, 2024 - 02:50 PM (IST)

7 ਸਾਲਾਂ ਤੋਂ ਭਗੌੜਾ ਵਿਅਕਤੀ ਲੋਹੀਆਂ ਪੁਲਸ ਨੇ ਕੀਤਾ ਗ੍ਰਿਫ਼ਤਾਰ

ਲੋਹੀਆ ਖ਼ਾਸ (ਰਾਜਪੂਤ)- ਨਰਿੰਦਰ ਸਿੰਘ ਔਜਲਾ ਪੀ. ਪੀ. ਐੱਸ ਉੱਪ ਪੁਲਸ ਕਪਤਾਨ ਸਬ ਿਡਵੀਜ਼ਨ ਸ਼ਾਹਕੋਟ ਜਲੰਧਰ ਦਿਹਾਤੀ ਦੀਆ ਹਦਾਇਤਾ ਅਨੁਸਾਰ ਅਤੇ ਸਬ ਇੰਸਪੈਕਟਰ ਬਖਸ਼ੀਸ਼ ਸਿੰਘ ਮੁੱਖ ਅਫ਼ਸਰ ਥਾਣਾ ਲੋਹੀਆ ਦੀ ਪੁਲਸ ਪਾਰਟੀ ਨੇ ਐੱਨ. ਡੀ. ਪੀ. ਐੱਸ. ਐਕਟ ਦੇ ਕਮਰਸ਼ੀਅਲ ਮੁਕੱਦਮੇ ਦੇ ਇਕ ਭਗੋੜੇ (ਪੀ.ੳ) ਨੂੰ ਗ੍ਰਿਫ਼ਤਾਰ ਕੀਤਾ ਹੈ।  

ਬਖ਼ਸ਼ੀਸ਼ ਸਿੰਘ ਸਬ ਇੰਸਪੈਕਟਰ ਥਾਣਾ ਮੁਖੀ ਨੇ ਦੱਸਿਆ ਕਿ ਏ. ਐੱਸ. ਆਈ. ਅਵਤਾਰ ਸਿੰਘ ਨੇ ਸਮੇਤ ਪੁਲਸ ਪਾਰਟੀ ਦੇ ਮੁਕੱਦਮਾ ਨੰਬਰ 35 ਮਿਤੀ 10 ਅਪ੍ਰੈਲ 2017 ਨੂੰ ਦਰਜ ਹੋਏ ਮੁਕਦਮੇ ਵਿਚ ਦੋਸ਼ੀ ਰਿੰਕੂ ਸਿੰਘ ਪੁੱਤਰ ਲੇਖ ਸਿੰਘ ਵਾਸੀ ਪਿੰਡ ਮੋਹਾਤਮ ਨਗਰ (ਢੋਲਾ ਭੈਣੀ) ਥਾਣਾ ਸਦਰ ਫਾਜ਼ਿਲਕਾ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਨੂੰ ਮਾਨਯੋਗ ਅਦਾਲਤ ਰਜਨੀਸ਼ ਗਰਗ ਜਲੰਧਰ ਨੇ 7 ਜੂਨ 2023 ਨੂੰ ਜੇਰੇ ਧਾਰਾ 299 ਸੀ. ਆਰ. ਪੀ. ਸੀ. ਤਹਿਤ ਪੀ. ਓ. ਐਲਾਨ ਦਿੱਤਾ ਸੀ, ਜਿਸ ਨੂੰ ਅਦਾਲਤ ਪੇਸ਼ ਕਰਕੇ ਕੇਦਰੀ ਜੇਲ੍ਹ ਕਪੂਰਥਲਾ ਵਿਖੇ ਭੇਜ ਦਿੱਤਾ ਗਿਆ ਹੈ।  

ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ 'ਚ ਦਿਨ-ਦਿਹਾੜੇ ਵੱਡਾ ਐਨਕਾਊਂਟਰ, ਮੌਕੇ ਦੀ ਵੇਖੋ ਸੀ. ਸੀ. ਟੀ. ਵੀ.

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News