''ਆਪ'' ਆਗੂ ਹਰਪਾਲ ਚੀਮਾ ਨੇ ਆਕਸੀਮੀਟਰ ਮੁਹਿੰਮ ਦੀ ਕੀਤੀ ਸ਼ੁਰੂਆਤ

09/19/2020 5:35:51 PM

ਜਲੰਧਰ (ਸੋਨੂੰ, ਮ੍ਰਿਦੁਲ)— ਆਮ ਆਦਮੀ ਪਾਰਟੀ (ਆਪ) ਵੱਲੋਂ ਸ਼ੁੱਕਰਵਾਰ ਨੂੰ ਆਕਸੀਜਨ ਮੁਹਿੰਮ ਦੀ ਜਲੰਧਰ 'ਚ ਸ਼ੁਰੂਆਤ ਕੀਤੀ ਗਈ। ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵਰਕਰਾਂ ਨਾਲ ਜਲੰਧਰ ਪਹੁੰਚੇ ਅਤੇ ਦਿੱਲੀ 'ਚ ਸ਼ੁਰੂ ਕੀਤੀ ਗਈ ਆਕਸੀਮੀਟਰ ਦੀ ਚੈਕਿੰਗ ਕਰਨ ਵਾਲੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਪਹਿਲਾਂ ਪ੍ਰੈੱਸ ਕਾਨਫਰੰਸ ਕੀਤੀ ਅਤੇ ਬਾਅਦ 'ਚ ਜੋਤੀ ਚੌਕ ਤੋਂ ਲੈ ਕੇ ਰੈਣਕ ਬਾਜ਼ਾਰ ਤੱਕ ਦੁਕਾਨ-ਦਰ-ਦੁਕਾਨ ਜਾ ਕੇ ਦੁਕਾਨਦਾਰਾਂ ਤੇ ਆਮ ਲੋਕਾਂ ਦੀ ਪੂਰੀ ਸਾਵਧਾਨੀ ਨਾਲ ਆਕਸੀਜਨ ਦੇ ਪੱਧਰ ਦੀ ਜਾਂਚ ਕੀਤੀ। ਇਸ ਦੇ ਨਾਲ ਹੀ ਕੋਰੋਨਾ ਤੋਂ ਬਚਾਅ ਲਈ ਆਕਸੀਜਨ ਦੇ ਪੱਧਰ ਦੀ ਅਹਿਮੀਅਤ ਸਮਝਾਈ। ਇਸ ਦੇ ਨਾਲ ਹੀ ਕੋਰੋਨਾ ਤੋਂ ਬਚਾਅ ਲਈ ਜਾਗਰੂਕਤਾ ਪੈਦਾ ਕਰਨ ਵਾਲੀ ਸਮੱਗਰੀ ਵੰਡੀ।

ਇਹ ਵੀ ਪੜ੍ਹੋ: ਦੁੱਖਭਰੀ ਖ਼ਬਰ: ਕੋਰੋਨਾ ਪੀੜਤ ਮਾਂ ਦੀ ਹੋਈ ਮੌਤ, ਭੋਗ ਦੀ ਰਸਮ ਮੌਕੇ ਪੁੱਤ ਨਾਲ ਵਾਪਰਿਆ ਇਹ ਭਾਣਾ
ਪ੍ਰੈੱਸ ਕਾਨਫਰੰਸ ਦੌਰਾਨ ਹਰਪਾਲ ਚੀਮਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜਨਤਾ ਨੂੰ ਕੋਰੋਨਾ ਦੇ ਹਾਲਾਤ 'ਚ ਬਚਾਅ ਰੱਖਣ ਲਈ ਆਕਸੀਮੀਟਰ ਰੱਖਣਾ ਜ਼ਰੂਰੀ ਹੋ ਗਿਆ ਹੈ, ਕਿਉਂਕਿ ਇਨ੍ਹਾਂ ਹਾਲਾਤ 'ਚ ਆਪਣੇ ਸਰੀਰ 'ਚ ਆਕਸੀਜ਼ਨ ਪੱਧਰ ਨੂੰ ਸਮੇਂ  'ਤੇ ਚੈੱਕ ਕਰਨਾ ਚਾਹੀਦਾ ਹੈ। ਜੇਕਰ ਸਰੀਰ 'ਚ ਆਕਸੀਜ਼ਨ 95 ਪੱਧਰ ਤੋਂ ਹੇਠਾਂ ਹੈ ਤਾਂ ਤੁਰੰਤ ਡਾਕਟਰ ਨੂੰ ਚੈੱਕ ਕਰਵਾਉਣਾ ਚਾਹੀਦਾ ਹੈ ਤਾਂਕਿ ਪਤਾ ਲੱਗ ਸਕੇ ਕਿ ਕਿਤੇ ਕੋਈ ਕੋਰੋਨਾ ਦੇ ਸੰਪਰਕ 'ਚ ਤਾਂ ਨਹੀਂ?
ਇਹ ਵੀ ਪੜ੍ਹੋ: ਹੁਣ ਜਾਨਵਰਾਂ ਲਈ ਵੀ ਆ ਗਈ 'ਚਾਕਲੇਟ', ਜਾਣੋ ਕੀ ਹੈ ਇਸ ਦੀ ਖ਼ਾਸੀਅਤ

PunjabKesari

ਹਰਸਿਮਰਤ ਬਾਦਲ ਦਾ ਅਸਤੀਫ਼ਾ ਸਿਰਫ ਸਿਆਸੀ ਸਟੰਟ
ਹਰਸਿਮਰਤ ਬਾਦਲ ਵੱਲੋਂ ਦਿੱਤੇ ਗਏ ਅਸਤੀਫੇ 'ਤੇ ਬੋਲਦੇ ਹਰਪਾਲ ਚੀਮਾ ਨੇ ਕਿਹਾ ਕਿ ਇਹ ਸਿਰਫ ਇਕ ਸਿਆਸੀ ਸਟੰਟ ਹੈ। ਅੰਦਰ ਤੋਂ ਉਹ ਭਾਜਪਾ ਦੇ ਨਾਲ ਹੀ ਹੈ ਅਤੇ ਇਹ ਅਕਾਲੀ-ਭਾਜਪਾ ਦੀ ਪ੍ਰੀ-ਪਲਾਨਿੰਗ ਹੈ ਤਾਂਕਿ ਹਰਮਦਰਦੀ ਵੋਟ ਬੈਂਕ ਲੈ ਸਕਣ। ਚਿਹਰਾ ਜਨਤਾ ਦੇ ਸਾਹਮਣੇ ਪੂਰੇ ਤਰੀਕੇ ਨਾਲ ਸਾਹਮਣੇ ਆ ਚੁੱਕਾ ਹੈ। ਇਸ ਲਈ ਖੁਦ ਨੂੰ ਜਨਤਾ ਦਾ ਹਿਤੈਸ਼ੀ ਵਿਖਾਉਣ ਲਈ ਇਸ ਸਮੇਂ ਬਿਆਨਬਾਜ਼ੀ 'ਚ ਲੱਗੇ ਹਨ।

ਇਹ ਵੀ ਪੜ੍ਹੋ: ਜਲੰਧਰ: ਰੱਬ ਮੰਨੇ ਜਾਂਦੇ ਡਾਕਟਰਾਂ ਦੀ ਦਰਿੰਦਗੀ ਆਈ ਸਾਹਮਣੇ, ਬਿਨਾਂ ਇਲਾਜ ਕੀਤਿਆਂ ਸੜਕ 'ਤੇ ਸੁੱਟੇ ਮਰੀਜ਼

ਹਰਪਾਲ ਸਿੰਘ ਚੀਮਾ ਨੇ ਪੰਜਾਬ 'ਚ ਬੇਕਾਬੂ ਹੋਈ ਕੋਰੋਨਾ ਮਹਾਮਾਰੀ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ-ਨਾਲ ਪਿਛਲੀਆਂ ਸਾਰੀਆਂ ਕਾਂਗਰਸੀ ਅਤੇ ਅਕਾਲੀ-ਭਾਜਪਾ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਹਰਪਾਲ ਸਿੰਘ ਚੀਮਾ ਨੇ ਕਿਹਾ ਜੇਕਰ ਅਮਰਿੰਦਰ ਸਰਕਾਰ ਸਮੇਤ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ-ਡਿਸਪੈਂਸਰੀਆਂ ਨੂੰ ਹੋਰ ਬਿਹਤਰ ਬਣਾਉਣ ਦੀ ਥਾਂ ਬਰਬਾਦ ਕਰਕੇ ਪ੍ਰਰਾਈਵੇਟ ਹੈਲਥ ਮਾਫੀਆ ਪੈਦਾ ਨਾ ਕੀਤਾ ਹੁੰਦਾ ਤਾਂ ਅੱਜ ਲੋਕਾਂ ਦਾ ਸਰਕਾਰੀ ਸਿਹਤ ਸੇਵਾਵਾਂ 'ਚ ਯਕੀਨ ਵੀ ਰਹਿੰਦਾ ਅਤੇ ਕੋਰੋਨਾ ਨਾਲ ਵੱਡੀ ਗਿਣਤੀ 'ਚ ਮੌਤਾਂ ਨਾ ਹੁੰਦੀਆਂ। 'ਆਪ' ਆਗੂ ਨੇ ਦੱਸਿਆ ਕਿ ਮੌਤ ਦੀ 2.9 ਦਰ ਨਾਲ ਪੰਜਾਬ ਦੀ ਹਾਲਾਤ ਸਾਰੇ ਦੇਸ਼ ਨਾਲੋਂ ਮਾੜੇ ਹਨ।

ਇਹ ਵੀ ਪੜ੍ਹੋ: ਜਲੰਧਰ: ਇਹੋ ਜਿਹੀ ਮੌਤ ਰੱਬ ਕਿਸੇ ਨੂੰ ਵੀ ਨਾ ਦੇਵੇ, ਭਿਆਨਕ ਹਾਦਸੇ ਨੂੰ ਵੇਖ ਕੰਬ ਜਾਵੇਗੀ ਰੂਹ

PunjabKesari

ਚੀਮਾ ਨੇ ਦਿੱਲੀ ਅਤੇ ਪੰਜਾਬ ਦੀ ਤੁਲਨਾ ਕਰਦਿਆਂ ਦੱਸਿਆ ਕਿ ਜਿੱਥੇ ਦਿੱਲੀ 'ਚ ਸਰਕਾਰੀ ਸਿਹਤ ਸੇਵਾਵਾਂ ਲਈ ਕੁੱਲ ਬਜਟ ਦਾ 14 ਫ਼ੀਸਦੀ ਖਰਚ ਕੀਤਾ ਜਾਂਦਾ ਹੈ, ਉੱਥੇ ਪੰਜਾਬ 'ਚ ਇਹ 4 ਫ਼ੀਸਦੀ ਘੱਟ ਹੈ। ਇਹੋ ਕਾਰਨ ਕਿ ਦਿੱਲੀ ਦੇ ਸਰਕਾਰੀ ਹਸਪਤਾਲ-ਡਿਸਪੈਂਸਰੀਆਂ ਪ੍ਰਰਾਈਵੇਟ ਹਸਪਤਾਲਾਂ ਨੂੰ ਮਾਤ ਦਿੰਦੀਆਂ ਹਨ ਤੇ ਸਾਡੇ ਇਥੇ (ਪੰਜਾਬ) ਦੇ ਸਰਕਾਰੀ ਹਸਪਤਾਲਾਂ 'ਚ ਨਾ ਲੋੜੀਂਦੀਆਂ ਦਵਾਈਆਂ ਤੇ ਨਾ ਡਾਕਟਰ ਤੇ ਸਹਾਇਕ ਸਟਾਫ ਹੈ। ਨਤੀਜਾ ਇਹ ਹੈ ਕਿ 17 ਸਤੰਬਰ ਨੂੰ ਦਿੱਲੀ 'ਚ ਪੰਜਾਬ ਨਾਲੋਂ ਕਰੀਬ 10 ਹਜ਼ਾਰ ਐਕਟਿਵ (ਪਾਜੇਟਿਵ) ਮਰੀਜ਼ ਵੱਧ ਹੋਣ ਦੇ ਮੁਕਾਬਲੇ ਮੌਤਾਂ ਦੀ ਗਿਣਤੀ 38 ਅਤੇ ਪੰਜਾਬ 'ਚ 54 ਸੀ।

ਇਹ ਵੀ ਪੜ੍ਹੋ: ਪਿੰਡੋਂ ਬਾਹਰ ਡੇਰੇ 'ਤੇ ਰਹਿੰਦੇ ਬਜ਼ੁਰਗ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਖੂਨ ਨਾਲ ਲਥਪਥ ਮਿਲੀ ਲਾਸ਼

ਚੀਮਾ ਨੇ ਮੁੱਖ ਮੰਤਰੀ ਨੂੰ ਫਾਰਮ ਹਾਊਸ ਤੋਂ ਨਿਕਲ ਕੇ ਲੋਕਾਂ ਦਾ ਹਾਲ ਅੱਖੀ ਡਿੱਠਣ 'ਤੇ ਲੋਕਾਂ 'ਚ ਸਰਕਾਰੀ ਹਸਪਤਾਲਾਂ ਪ੍ਰਤੀ ਭਰੋਸਾ ਪੈਦਾ ਕਰਨ ਲਈ ਸਰਕਾਰੀ ਸਿਹਤ ਖੇਤਰ 'ਚ ਜੰਗੀ ਪੱਧਰ 'ਤੇ ਨਿਵੇਸ਼ ਕਰਨ ਦੀ ਮੰਗ ਕੀਤੀ। ਚੀਮਾ ਨੇ ਕਿਹਾ ਕਿ 2022 'ਚ ਜੇਕਰ ਲੋਕਾਂ ਨੇ 'ਆਪ' ਦੀ ਸਰਕਾਰ ਲਿਆਂਦੀ ਤਾਂ ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਲੋਕਾਂ ਦੀ ਦਿੱਲੀ ਵਾਂਗ ਪ੍ਰਰਾਈਵੇਟ ਖੇਤਰ 'ਤੇ ਨਿਰਭਰਤਾ ਖਤਮ ਕਰ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਜੈਤੋਂ ਤੋਂ ਵਿਧਾਇਕ ਬਲਦੇਵ ਸਿੰਘ, ਸੀਨੀਅਰ ਸਥਾਨਕ ਆਗੂ ਡਾ. ਸ਼ਿਵ ਦਿਆਲ ਮਾਲੀ, ਡਾ. ਸੰਜੀਵ ਸ਼ਰਮਾ, ਰਾਜਵਿੰਦਰ ਕੌਰ ਥਿਆੜਾ, ਕਰਤਾਰ ਸਿੰਘ ਪਹਿਲਵਾਨ, ਮੰਗਲ ਸਿੰਘ ਸਣੇ ਕਈ ਆਗੂ ਮੌਜੂਦ ਸਨ।
ਇਹ ਵੀ ਪੜ੍ਹੋ:  ਅਗਲੀਆਂ ਚੋਣਾਂ ''ਚ ਵਧੇਗਾ ਅਕਾਲੀ-ਭਾਜਪਾ ''ਚ ਵਿਵਾਦ, ਵੱਖ-ਵੱਖ ਲੜ ਸਕਦੇ ਨੇ ਚੋਣਾਂ


shivani attri

Content Editor

Related News