ਆਮ ਆਦਮੀ ਪਾਰਟੀ ਨੇ ਰੂਬਲ ਸੰਧੂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ, ਬਣਾਇਆ ਜਲੰਧਰ ਯੂਥ ਵਿੰਗ ਦਾ ਪ੍ਰਧਾਨ

Sunday, Jan 28, 2024 - 07:33 PM (IST)

ਆਮ ਆਦਮੀ ਪਾਰਟੀ ਨੇ ਰੂਬਲ ਸੰਧੂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ, ਬਣਾਇਆ ਜਲੰਧਰ ਯੂਥ ਵਿੰਗ ਦਾ ਪ੍ਰਧਾਨ

ਜਲੰਧਰ (ਵਰੁਣ/ਮਹਾਜਨ)- ਸ਼ਹਿਰ ਦੇ ਪ੍ਰਮੁੱਖ ਸਮਾਜ-ਸੇਵੀ ਰੂਬਲ ਸੰਧੂ ਨੂੰ ਆਮ ਆਦਮੀ ਪਾਰਟੀ ਜਲੰਧਰ ਦੇ ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਰੂਬਲ ਸੰਧੂ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੀ ਤਨ-ਮਨ-ਧਨ ਨਾਲ ਸੇਵਾ ਕਰ ਰਹੇ ਸਨ। ਰੂਬਲ ਸੰਧੂ ਨੂੰ ਪਾਰਟੀ ਪ੍ਰਤੀ ਸੇਵਾ ਕਰ ਕੇ ਹੀ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।

ਕਿਸਾਨ ਅੰਦੋਲਨ ਹੋਵੇ ਜਾਂ ਫਿਰ ਆਪਣੇ ਹੱਕਾਂ ਲਈ ਲੜਨ ਵਾਲਿਆਂ ਨੂੰ ਅਕਸਰ ਸਮਰਥਨ ਦੇਣ ਵਾਲੇ ਰੂਬਲ ਸੰਧੂ ਸ਼ਹਿਰ ਹੀ ਨਹੀਂ ਸਗੋਂ ਪਾਰਟੀ ਲਈ ਦੂਰ-ਦੁਰਾਡੇ ਸੂਬਿਆਂ ਵਿਚ ਵੀ ਚੋਣ ਪ੍ਰਚਾਰ ਕਰ ਚੁੱਕੇ ਹਨ। ਹਾਲ ਹੀ ਵਿਚ ਉਨ੍ਹਾਂ ਦੀ ਡਿਊਟੀ ਹਰਿਆਣਾ ਦੇ ਜਗਾਧਰੀ ਵਿਚ ਬਤੌਰ ਇੰਚਾਰਜ ਲੱਗੀ ਸੀ। ਸ਼ਹਿਰ ਦੇ ਸਾਰੇ ‘ਆਪ’ ਆਗੂਆਂ ਦੇ ਕਰੀਬੀ ਰੂਬਲ ਸੰਧੂ ਪਾਰਟੀ ਦੇ ਕੰਮਾਂ ਲਈ ਹਮੇਸ਼ਾ ਮੋਹਰੀ ਰਹਿੰਦੇ ਹਨ।

ਰੂਬਲ ਸੰਧੂ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਦਿੱਤੇ ਇਸ ਅਹੁਦੇ ਲਈ ਉਹ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸੰਦੀਪ ਪਾਠਕ, ਬੁੱਧ ਰਾਮ ਅਤੇ ਆਪਣੇ ਸੀਨੀਅਰ ਆਗੂਆਂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਅਹੁਦਾ ਮਿਲਣ ਤੋਂ ਪਹਿਲਾਂ ਵੀ ਉਹ ਦਿਨ-ਰਾਤ ਪਾਰਟੀ ਨਾਲ ਖੜ੍ਹੇ ਰਹੇ ਹਨ ਪਰ ਹੁਣ ਉਹ ਹੋਰ ਵੀ ਮਿਹਨਤ ਅਤੇ ਲਗਨ ਨਾਲ ਪਾਰਟੀ ਲਈ ਕੰਮ ਕਰਨਗੇ।

ਉਨ੍ਹਾਂ ਕਿਹਾ ਕਿ ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਬਣਾਉਣ ਬਾਰੇ ਪਾਰਟੀ ਦਾ ਸਟੈਂਡ ਸਪੱਸ਼ਟ ਹੈ ਕਿ ਉਹ ਨੌਜਵਾਨਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਉਹ ਖੁਦ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਗੇ ਤਾਂ ਜੋ ਆਮ ਆਦਮੀ ਪਾਰਟੀ ਹੋਰ ਵੀ ਮਜ਼ਬੂਤ ​​ਹੋ ਸਕੇ।

PunjabKesari


author

Harpreet SIngh

Content Editor

Related News