ਕਾਲੀ ਬੇਈਂ ''ਚ ਰੁੜਿਆ ਪਿੰਡ ਪੁਲ ਪੁਖਤਾ ਦਾ ਵਿਅਕਤੀ, ਹੋਈ ਮੌਤ
Tuesday, Apr 15, 2025 - 02:48 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਕਾਲੀ ਬੇਈਂ ਵਿਚ ਬੀਤੀ ਸ਼ਾਮ ਪਿੰਡ ਪੁਲ ਪੁਖਤਾ ਨੇੜੇ ਇਕ ਵਿਅਕਤੀ ਰੁੜ ਗਿਆ। ਜਿਸ ਲਾਸ਼ ਅੱਜ ਦੁਪਹਿਰ 12.30 ਵਜੇ ਕਰੀਬ ਬੇਈਂ ਵਿੱਚੋ ਮਿਲ ਗਈ ਹੈ। ਪੈਰ ਤਿਲਕਣ ਕਰਕੇ ਬੇਈਂ ਵਿਚ ਰੁੜੇ ਵਿਲੀਅਮ ਮਸੀਹ ਪੁੱਤਰ ਸੰਤ ਮਸੀਹ ਦਾ ਅੱਜ ਸਵੇਰ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਸੀ। ਪਿੰਡ ਦੇ ਸਰਪੰਚ ਲਹੋਰਾ ਸਿੰਘ ਨੇ ਦੱਸਿਆ ਕਿ ਵਿਲੀਅਮ ਦੀ ਤਲਾਸ਼ ਲਈ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਦੇ ਮੁਖੀ ਭਾਈ ਮਨਜੋਤ ਸਿੰਘ ਤਲਵੰਡੀ ਦੀ ਟੀਮ ਨੇ ਗੋਤਾਖੋਰਾਂ ਅਤੇ ਮੋਟਰ ਬੋਟ ਦੀ ਮਦਦ ਨਾਲ ਉੱਦਮ ਸ਼ੁਰੂ ਕੀਤਾ ਗਿਆ। ਇਸ ਦੌਰਾਨ ਪਿੰਡ ਨਜ਼ਦੀਕ ਹੀ ਬੇਈਂ ਵਿੱਚੋਂ ਵਿਲੀਅਮ ਦੀ ਲਾਸ਼ ਮਿਲ ਗਈ। ਕਰੀਬ 50 ਵਰ੍ਹਿਆਂ ਦਾ ਵਿਲੀਅਮ ਤਿੰਨ ਬੇਟਿਆਂ ਦਾ ਬਾਪ ਸੀ ਅਤੇ ਮੇਹਨਤ ਮਜ਼ਦੂਰੀ ਕਰਦਾ ਸੀ ।