ਸ਼ੱਕੀ ਹਾਲਾਤ ''ਚ ਈ-ਰਿਕਸ਼ਾ ਚਲਾਉਣ ਵਾਲਾ ਵਿਅਕਤੀ ਹੋਇਆ ਲਾਪਤਾ

Friday, Aug 16, 2024 - 06:20 PM (IST)

ਸ਼ੱਕੀ ਹਾਲਾਤ ''ਚ ਈ-ਰਿਕਸ਼ਾ ਚਲਾਉਣ ਵਾਲਾ ਵਿਅਕਤੀ ਹੋਇਆ ਲਾਪਤਾ

ਕੋਟਫ਼ਤੂਹੀ (ਬਹਾਦਰ ਖਾਨ)- ਸਥਾਨਕ ਬਾਜ਼ਾਰ ਅੱਡਾ ਕੋਟਫ਼ਤੂਹੀ ਵਿਖੇ ਕਈ ਸਾਲ ਤੋਂ ਰਹਿੰਦੇ ਇਕ ਈ-ਰਿਕਸ਼ਾ ਚਲਾਉਣ ਵਾਲੇ ਵਿਅਕਤੀ ਦੀ ਸ਼ੱਕੀ ਹਾਲਾਤ ਵਿਚ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਉਰਫ਼ ਬੱਬੂ ਪੁੱਤਰ ਲੇਟ ਪਾਲ ਸਿੰਘ ਪਿੰਡ ਬਿੰਜੋਂ ਜੋ ਕਰੀਬ 20-25 ਸਾਲ ਤੋਂ ਅੱਡਾ ਕੋਟਫ਼ਤੂਹੀ ਵਿਖੇ ਰਹਿ ਰਿਹਾ ਸੀ। ਪਹਿਲਾਂ ਉਹ ਟਰੈਕਟਰ ਮਕੈਨਿਕ ਦਾ ਕੰਮ ਕਰਦਾ ਸੀ ਅਤੇ ਕੁਝ ਸਮਾਂ ਪਹਿਲਾਂ ਉਹ ਕਿਸੇ ਦੇ ਈ-ਰਿਕਸ਼ਾ 'ਤੇ ਡਰਾਈਵਰੀ ਦਾ ਕੰਮ ਕਰਨ ਲੱਗ ਪਿਆ ਪਰ ਅੱਜ ਸਵੇਰੇ ਉਸ ਦਾ ਈ-ਰਿਕਸ਼ਾ ਸ਼ੱਕੀ ਹਾਲਾਤ ਵਿਚ ਅੱਧਾ ਨਹਿਰ ਵੱਲ ਨੂੰ ਉੱਤਰਿਆ ਹੋਇਆ ਚਾਬੀਆਂ ਸਮੇਤ ਖੜ੍ਹਾ ਮਿਲਿਆ, ਜਿਸ ਵਿੱਚ ਜਸਵਿੰਦਰ ਸਿੰਘ ਬੱਬੂ ਨਹੀਂ ਸੀ।

ਇਹ ਵੀ ਪੜ੍ਹੋ- ਅਮਰੀਕਾ ਦੇ ਸੁਫ਼ਨੇ ਵਿਖਾ ਕੇ ਦੋ ਪਰਿਵਾਰਾਂ ਦੇ ਖ਼ਰਚਾ ਦਿੱਤੇ 40 ਲੱਖ, ਜਦ ਸਾਹਮਣੇ ਆਈ ਸੱਚਾਈ ਤਾਂ ਉੱਡੇ ਹੋਸ਼

ਪੁਲਸ ਚੌਂਕੀ ਕੋਟਫ਼ਤੂਹੀ ਦੇ ਏ. ਐੱਸ. ਆਈ. ਬਲਵੀਰ ਸਿੰਘ, ਗੁਰਪ੍ਰੀਤ ਸਿੰਘ ਪੀ. ਐੱਚ. ਜੀ. ਵੱਲੋਂ ਰਾਹਗੀਰਾਂ ਦੀ ਮਦਦ ਨਾਲ ਈ-ਰਿਕਸ਼ਾ ਨੂੰ ਬਾਹਰ ਕੱਢ ਕੇ ਪੁਲਸ ਚੌਂਕੀ ਲਿਜਾਇਆ ਗਿਆ ਅਤੇ ਵਾਰਿਸਾਂ ਨੂੰ ਸੂਚਿਤ ਕੀਤਾ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਿਤੇ ਉਹ ਬਿਸਤ ਦੋਆਬ ਨਹਿਰ ਵਿਚ ਡਿਗ ਨਾ ਪਿਆ ਹੋਵੇ ਪਰ ਜਿਸ ਤਰੀਕੇ ਨਾਲ ਈ-ਰਿਕਸ਼ਾ ਬਿਸਤ ਦੋਆਬ ਨਹਿਰ ਵਾਲੇ ਪਾਸੇ ਨੂੰ ਖੜ੍ਹਾ ਸੀ, ਉਸ ਹਿਸਾਬ ਨਾਲ ਉਸ ਦੇ ਬਚ ਕੇ ਬਾਹਰ ਨਿਕਲਣ ਦਾ ਮੌਕਾ ਜ਼ਿਆਦਾ ਲੱਗਦਾ ਹੈ।ਖ਼ਬਰ ਲਿਖੇ ਜਾਣ ਤੱਕ ਉਸ ਦੇ ਦੋਵੇਂ ਫੋਨ ਬੰਦ ਆ ਰਹੇ ਹਨ। ਉਸ ਦੇ ਵਾਰਿਸ ਬਿਸਤ ਦੋਆਬ ਨਹਿਰ ਵਿਚ ਵੀ ਉਸ ਦੀ ਭਾਲ ਕਰ ਰਹੇ ਹਨ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।

ਇਹ ਵੀ ਪੜ੍ਹੋ- ਮਨੀਲਾ 'ਚ ਪੰਜਾਬੀ ਨੌਜਵਾਨ ਦੀ ਮੌਤ, ਦੋ ਭੈਣਾਂ ਦਾ ਸੀ ਇਕਲੌਤਾ ਭਰਾ, ਨਵੰਬਰ 'ਚ ਰੱਖਿਆ ਸੀ ਵਿਆਹ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News