ਚਿੱਟੇ ਦੀ ਸਪਲਾਈ ਦੇਣ ਜਾ ਰਹੇ ਪੇਂਟਰ ਤੇ ਟੈਕਸੀ ਡਰਾਈਵਰ ਗ੍ਰਿਫ਼ਤਾਰ

12/10/2023 5:40:46 PM

ਜਲੰਧਰ (ਵਰੁਣ)–ਸੀ. ਆਈ. ਏ. ਸਟਾਫ਼ ਨੇ ਅਰਬਨ ਅਸਟੇਟ ਫੇਜ਼-2 ਵਿਚ ਰੇਡ ਕਰਕੇ ਪੇਂਟਰ ਅਤੇ ਟੈਕਸੀ ਡਰਾਈਵਰ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਇਕ-ਦੂਜੇ ਦੇ ਜਾਣਕਾਰ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਕੰਮ ਵਿਚ ਆਮਦਨ ਘੱਟ ਹੋਣ ਕਾਰਨ ਉਹ ਹੈਰੋਇਨ ਵੇਚਣ ਦਾ ਧੰਦਾ ਕਰ ਰਹੇ ਸਨ। ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਅਰਬਨ ਅਸਟੇਟ ਫੇਜ਼-2 ਵਿਚ ਟ੍ਰੈਫਿਕ ਸਿਗਨਲ ਕੋਲ ਟਰੈਪ ਲਾ ਕੇ ਪੈਦਲ ਆ ਰਹੇ ਵਿਨੀਤ ਉਰਫ ਵਿਨੈ ਪੁੱਤਰ ਸੁਭਾਸ਼ ਚੰਦਰ ਨਿਵਾਸੀ ਕੈਂਟ ਰੋਡ ਗੜ੍ਹਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪੇਂਟਰ ਦਾ ਕੰਮ ਕਰਦਾ ਹੈ, ਜਿਸ ਤੋਂ ਬਰਾਮਦ ਹੋਏ ਲਿਫ਼ਾਫ਼ੇ ਵਿਚੋਂ 30 ਗ੍ਰਾਮ ਹੈਰੋਇਨ ਮਿਲੀ। 

ਇਹ ਵੀ ਪੜ੍ਹੋ : ਪਟਿਆਲਾ ਤੋਂ ਰੂਹ ਕੰਬਾਊ ਖ਼ਬਰ: 17 ਸਾਲਾ ਪੁੱਤ ਦੀ ਹੋਈ ਮੌਤ, ਪੈਸੇ ਨਾ ਹੋਣ ਕਾਰਨ ਘਰ 'ਚ ਦੱਬੀ ਲਾਸ਼

ਇਸੇ ਤਰ੍ਹਾਂ ਦੂਜੀ ਟੀਮ ਨੇ ਇਲਾਕੇ ਵਿਚ ਹੀ ਟਰੈਪ ਲਾ ਕੇ ਟੈਕਸੀ ਡਰਾਈਵਰ ਮਨਦੀਪ ਸਿੰਘ ਪੁੱਤਰ ਜਗਜੀਤ ਸਿੰਘ ਨਿਵਾਸੀ ਜਮਾਲਪੁਰ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਤੋਂ 20 ਗ੍ਰਾਮ ਹੈਰੋਇਨ ਮਿਲੀ ਹੈ। ਮੁਲਜ਼ਮਾਂ ਨੇ ਮੰਨਿਆ ਕਿ ਕੰਮ ਵਿਚ ਪੈਸੇ ਜ਼ਿਆਦਾ ਨਾ ਮਿਲਣ ’ਤੇ ਉਹ ਆਪਣੇ ਜਾਣਕਾਰ ਸਮੱਗਲਰਾਂ ਤੋਂ ਹੈਰੋਇਨ ਖਰੀਦ ਕੇ ਲਿਆਉਂਦੇ ਸਨ ਅਤੇ ਆਪਣੀ ਕਮੀਸ਼ਨ ਰੱਖ ਕੇ ਅੱਗੇ ਵੇਚ ਦਿੰਦੇ ਸਨ। ਦੋਵਾਂ ਨੂੰ ਪੁਲਸ ਨੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇੰਸ. ਸੁਰਿੰਦਰ ਕੁਮਾਰ ਨੇ ਕਿਹਾ ਕਿ ਦੋਵਾਂ ਦੇ ਲਿੰਕ ਚੈੱਕ ਕੀਤੇ ਜਾ ਰਹੇ ਹਨ ਅਤੇ ਜਿਨ੍ਹਾਂ-ਜਿਨ੍ਹਾਂ ਲੋਕਾਂ ਤੋਂ ਉਹ ਚਿੱਟਾ ਖਰੀਦ ਕੇ ਵੇਚਦੇ ਸਨ, ਉਨ੍ਹਾਂ ਬਾਰੇ ਵੀ ਇਨਪੁੱਟ ਜੁਟਾਏ ਜਾ ਰਹੇ ਹਨ।

ਇਹ ਵੀ ਪੜ੍ਹੋ :  ਪੰਜਾਬ 'ਚ ਹੁਣ ਘਰ ਬੈਠੇ ਮਿਲਣਗੀਆਂ 43 ਸੇਵਾਵਾਂ, ਕੇਜਰੀਵਾਲ ਬੋਲੇ-'ਅੱਜ ਦਾ ਦਿਨ ਪੂਰੇ ਦੇਸ਼ ਲਈ ਕ੍ਰਾਂਤੀਕਾਰੀ ਦਿਨ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News