ਰਾਮਾ ਮੰਡੀ ਫਲਾਈਓਵਰ ’ਤੇ ਵਾਪਰਿਆ ਦਰਦਨਾਕ ਹਾਦਸਾ, ਵਿਅਕਤੀ ਦੇ ਉੱਪਰੋਂ ਲੰਘੇ ਕਈ ਵਾਹਨ

09/15/2023 2:58:37 PM

ਜਲੰਧਰ (ਮਹੇਸ਼)- ਫਗਵਾੜਾ-ਜਲੰਧਰ ਰੋਡ ’ਤੇ ਰਾਮਾ ਮੰਡੀ ਫਲਾਈਓਵਰ ’ਤੇ ਪੈਦਲ ਜਾ ਰਹੇ ਇਕ ਵਿਅਕਤੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਾਤ ਕਰੀਬ 12.30 ਵਜੇ ਵਾਪਰੇ ਇਸ ਦਰਦਨਾਕ ਹਾਦਸੇ ਤੋਂ ਬਾਅਦ ਮ੍ਰਿਤਕ ਵਿਅਕਤੀ ਕਾਫ਼ੀ ਦੇਰ ਤੱਕ ਸੜਕ ’ਤੇ ਪਿਆ ਰਿਹਾ ਅਤੇ ਕਿਸੇ ਨੇ ਵੀ ਉਸ ਦੀ ਪੁਲਸ ਨੂੰ ਸੂਚਨਾ ਨਹੀਂ ਦਿੱਤੀ ਅਤੇ ਨਾ ਹੀ ਉਸ ਦੀ ਲਾਸ਼ ਨੂੰ ਸੜਕ ਦੇ ਵਿਚਕਾਰੋਂ ਹਟਾ ਕੇ ਸਾਈਡ ’ਤੇ ਕੀਤਾ।

ਲਾਸ਼ ਸੜਕ ਦੇ ਵਿਚਕਾਰ ਪਈ ਹੋਣ ਕਾਰਨ ਕਈ ਵਾਹਨ ਉਸ ਦੇ ਉੱਪਰੋਂ ਦੀ ਲੰਘੇ, ਜਿਸ ਕਾਰਨ ਉਸ ਦੀ ਲਾਸ਼ ਪੂਰੀ ਤਰ੍ਹਾਂ ਕੁਚਲੀ ਗਈ। ਮਾਮਲੇ ਦੀ ਜਾਂਚ ਕਰ ਰਹੇ ਜਲੰਧਰ ਕੈਂਟ ਥਾਣੇ ਦੇ ਏ. ਐੱਸ. ਆਈ. ਰਾਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਥਾਣਾ ਕੈਂਟ ’ਚ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਗਿਆ ਹੈ। ਉਸ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ- ਜਲੰਧਰ ਪੁਲਸ ਦੇ ਦੋ ਮੁਲਾਜ਼ਮਾਂ ਦਾ ਹੈਰਾਨ ਕਰਦਾ ਕਾਰਾ, ਲੋਕਾਂ ਨੇ ਘੇਰਾ ਪਾ ਭਾਰਤ-ਪਾਕਿ ਸਰਹੱਦ ਤੋਂ ਕੀਤੇ ਕਾਬੂ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


shivani attri

Content Editor

Related News