ਇਕਹਿਰੀ ਪੁਲੀ ਕੋਲ ਕੂੜੇ ਦੇ ਢੇਰ ਵਿਚ ਲੱਗੀ ਅੱਗ
Thursday, May 11, 2023 - 12:50 PM (IST)

ਜਲੰਧਰ (ਪੁਨੀਤ)–ਇਕਹਿਰੀ ਪੁਲੀ ਕੋਲ ਰਾਤ ਸਮੇਂ ਲੱਗੀ ਅੱਗ ਨੇ ਕੁਝ ਹੀ ਸਮੇਂ ਵਿਚ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਨਾਲ ਆਸ-ਪਾਸ ਦੇ ਲੋਕ ਘਬਰਾ ਗਏ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਸਖ਼ਤ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਮੁਤਾਬਕ ਇਕਹਿਰੀ ਪੁਲੀ ਕੋਲ ਪਏ ਕੂੜੇ ਦੇ ਢੇਰ ਵਿਚ ਰਾਤ 7.40 ਵਜੇ ਚੰਗਿਆੜੀ ਨਾਲ ਅੱਗ ਲੱਗ ਗਈ। ਰੇਲਵੇ ਲਾਈਨਾਂ ਕੋਲ ਲੱਗੀ ਅੱਗ ਵੇਖਦੇ ਹੀ ਵੇਖਦੇ ਤੇਜ਼ੀ ਨਾਲ ਫ਼ੈਲਣ ਲੱਗੀ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਫਾਇਰ ਬ੍ਰਿਗੇਡ ਮੌਕੇ ’ਤੇ ਨਾ ਪਹੁੰਚਦਾ ਤਾਂ ਅੱਗ ਹੋਰ ਫੈਲ ਸਕਦੀ ਸੀ।
ਇਹ ਵੀ ਪੜ੍ਹੋ: ਪਾਕਿ ’ਚ 3 ਖਾਲਿਸਤਾਨੀਆਂ ਦਾ ਹੋ ਚੁੱਕੈ ਸ਼ੱਕੀ ਕਤਲ, ਜਾਣਕਾਰ ਬੋਲੇ ਇਸਤੇਮਾਲ ਕਰਕੇ ਇਹੀ ਹਸ਼ਰ ਕਰਦੀ ਹੈ ISI
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ