ਹਰਿਆਣਾ ’ਚ ਵਾਪਰੇ ਸੜਕ ਹਾਦਸੇ ’ਚ ਡਾਕਟਰ ਦੀ ਮੌਤ
Thursday, Jun 22, 2023 - 12:53 PM (IST)

ਕਪੂਰਥਲਾ (ਮਹਾਜਨ)- ਹਰਿਆਣਾ ਦੇ ਜਗਾਧਰੀ ਨੇੜੇ ਬੁੱਧਵਾਰ ਸਵੇਰੇ ਅੱਖਾਂ ਅਤੇ ਕੰਨਾਂ ਦੇ ਮਾਹਿਰ ਡਾ. ਅਮਨ ਕਪਿਲਾ ਦੀ ਕਾਰ ਦਾ ਟਰੱਕ ਨਾਲ ਭਿਆਨਕ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ’ਚ ਮੌਜੂਦ ਸਾਰੇ ਮੈਂਬਰਾਂ ਦੇ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਪੀ. ਜੀ. ਆਈ ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਪਰ ਜ਼ਖ਼ਮ ਜ਼ਿਆਦਾ ਹੋਣ ਕਾਰਨ ਡਾ. ਅਮਨ ਕਪਿਲਾ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ: ਮੁਕੇਰੀਆਂ: ਦੋ ਭੈਣਾਂ ਦੇ ਇਕਲੌਤੇ ਭਰਾ ਦੀ ਸ਼ੱਕੀ ਹਾਲਾਤ 'ਚ ਮੌਤ, ਦੁਕਾਨ ਦੇ ਅੰਦਰੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼
ਜਾਣਕਾਰੀ ਅਨੁਸਾਰ ਡਾ. ਕਪਿਲਾ ਆਪਣੇ ਪਰਿਵਾਰ ਨਾਲ ਕਾਰ ’ਚ ਯਮੁਨਾਨਗਰ ਵੱਲ ਜਾ ਰਹੇ ਸਨ, ਜਦੋਂ ਉਹ ਸਵੇਰੇ 6 ਵਜੇ ਦੇ ਕਰੀਬ ਹਰਿਆਣਾ ਦੇ ਜਗਾਧਰੀ ਨੇੜੇ ਪਹੁੰਚੇ ਤਾਂ ਦੂਜੇ ਪਾਸੇ ਤੋਂ ਆ ਰਹੇ ਟਰੱਕ ਨਾਲ ਕਾਰ ਦੀ ਟੱਕਰ ਹੋ ਗਈ। ਹਾਦਸੇ ’ਚ ਤਿੰਨੋਂ ਜ਼ਖ਼ਮੀਆਂ ਨੂੰ ਪੀ. ਜੀ. ਆਈ. ਜਿਸ ’ਚ ਡਾ. ਅਮਨ ਕਪਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ, ਉਨ੍ਹਾਂ ਦੀ ਮੌਤ ਹੋ ਗਈ, ਜਦਕਿ ਡਰਾਈਵਰ ਅਤੇ ਔਰਤ ਖ਼ਤਰੇ ਤੋਂ ਬਾਹਰ ਹਨ। ਜ਼ਿਕਰਯੋਗ ਹੈ ਕਿ ਡਾ. ਅਮਨ ਕਪਿਲਾ ਸਿਵਲ ਹਸਪਤਾਲ ਕਪੂਰਥਲਾ ਵਿਖੇ ਸੇਵਾ ਨਿਭਾਅ ਚੁੱਕੇ ਸਨ ਤੇ ਸ੍ਰੀ ਸੱਤਿਆ ਨਾਰਾਇਣ ਮੰਦਿਰ ਦੀ ਡਿਸਪੈਂਸਰੀ ’ਚ ਵੀ ਸੇਵਾ ਨਿਭਾਅ ਰਹੇ ਸਨ।
ਇਹ ਵੀ ਪੜ੍ਹੋ: ਭਿਆਨਕ ਹਾਦਸੇ 'ਚ ਉਜੜਿਆ ਪਰਿਵਾਰ, ਮਾਂ ਸਣੇ ਇਕ ਸਾਲਾ ਧੀ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani