ਮਟਰਾਂ ਨਾਲ ਭਰਿਆ ਕੈਂਟਰ ਬੇਕਾਬੂ ਹੋ ਕੇ ਪਲਟਿਆ, ਵਾਲ-ਵਾਲ ਬਚਿਆ ਚਾਲਕ

Monday, Dec 09, 2024 - 06:31 PM (IST)

ਫੱਤੂਢੀਂਗਾ (ਘੁੰਮਣ)-ਦਾਣਾ ਮੰਡੀ ਉੱਚਾ ਨੇੜੇ ਇਕ ਮਟਰਾਂ ਨਾਲ ਭਰਿਆ ਕੈਂਟਰ ਸਵਿੱਫਟ ਕਾਰ ਨੂੰ ਓਵਰਟੇਕ ਕਰਨ ਲੱਗਿਆ ਬੇਕਾਬੂ ਹੋ ਕੇ ਸੜਕ ਵਿੱਚ ਪਲਟ ਗਿਆ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਰਜਿੰਦਰ ਸਿੰਘ ਏ. ਐੱਸ. ਆਈ. ਨੇ ਦੱਸਿਆ ਕਿ ਇਕ ਕੈਂਟਰ ਪੀ. ਬੀ. 22 9534 ਜੋਕਿ ਫਤਿਆਬਾਦ (ਤਰਨਤਾਰਨ) ਤੋਂ ਮਟਰ ਭਰ ਕੇ ਮੰਡੀ ਜਲੰਧਰ ਜਾ ਰਿਹਾ ਸੀ ਪਰ ਜਦੋਂ ਉਹ ਇਥੋਂ ਦੀ ਉੱਚਾ ਦਾਣਾ ਮੰਡੀ ਕੋਲ ਪੁੱਜਾ ਤਾਂ ਸਵਿੱਫਟ ਕਾਰ ਨੰਬਰ ਪੀ. ਬੀ. 46 ਵੀ 2092 ਨੂੰ ਓਵਰਟੇਕ ਕਰਨ ਲੱਗਿਆ ਕਾਰ ਨਾਲ ਟਕਰਾ ਜਾਣ ਕਾਰਨ ਪਲਟ ਗਿਆ। =

ਇਹ ਵੀ ਪੜ੍ਹੋ- ਵਿਆਹ ਦੇ ਤੀਜੇ ਦਿਨ ਸੱਜਰੀ ਵਿਆਹੀ ਲਾੜੀ ਨੇ ਕਰ 'ਤਾ ਕਾਂਡ, ਕਰਤੂਤ ਦੇਖ ਹੈਰਾਨ ਰਹਿ ਗਿਆ ਪਰਿਵਾਰ

ਰਾਤ ਕਰੀਬ 10 ਵਜੇ ਹਨ੍ਹੇਰਾ ਹੋ ਜਾਣ ਕਾਰਨ ਜਦੋਂ ਕੈਂਟਰ ਚਾਲਕ ਦੀਆਂ ਅੱਖਾਂ ਵਿੱਚ ਅਚਾਨਕ ਲਾਈਟ ਪਈ ਤਾਂ ਕੈਂਟਰ ਕਾਰ ਨੂੰ ਪਾਰ ਕਰਨ ਲੱਗਿਆ ਕਾਰ ਨਾਲ ਮਾਮੂਲੀ ਟਕਰਾ ਗਿਆ ਅਤੇ ਬੇਕਾਬੂ ਹੋ ਕੇ ਪਲਟ ਗਿਆ। ਕੈਂਟਰ ਦੇ ਮਾਲਕ ਨੇ ਮਸ਼ੀਨ ਨੂੰ ਮੰਗਵਾਂ ਕੇ ਕੈਂਟਰ ਨੂੰ ਸਿੱਧਾ ਕਰਕੇ ਵਰਕਸ਼ਾਪ ਪਹੁੰਚਿਆ ਅਤੇ ਕੈਂਟਰ ’ਚ ਬੈਠ ਕੇ ਮਟਰਾਂ ਦੇ ਵਪਾਰੀ ਨੇ ਕੋਈ ਹੋਰ ਵੱਡੀ ਗੱਡੀ ਮੰਗਵਾ ਕੇ ਆਪਣੇ ਮਾਲ ਨੂੰ ਮੰਡੀ ਭੇਜਿਆ। ਕੈਂਟਰ ’ਚ ਬੈਠੇ ਮਟਰ ਵਪਾਰੀ ਅਤੇ ਸਵਿੱਫਟ ਚਾਲਕ ਦੇ ਕਾਫ਼ੀ ਸੱਟਾਂ ਲੱਗ ਜਾਣ ਦੀ ਖ਼ਬਰ ਹੈ ਜਦਕਿ ਕੈਂਟਰ ਚਾਲਕ ਵਾਲ-ਵਾਲ ਬਚ ਨਿਕਲਣ ’ਚ ਸਫ਼ਲ ਹੋ ਗਿਆ।

ਇਹ ਵੀ ਪੜ੍ਹੋ-  ਪੰਜਾਬ 'ਚ ਵਾਪਰੀ ਅਣਹੋਣੀ ਨੇ ਵਿਛਾ 'ਤੇ ਸੱਥਰ, ਕਾਲਜ ਦੇ ਪ੍ਰੋਫ਼ੈਸਰ ਦੀ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


shivani attri

Content Editor

Related News