ਜਲੰਧਰ ਰੇਲਵੇ ਸਟੇਸ਼ਨ ’ਤੇ ਟਿਕਟ ਲੈਣ ਗਏ ਵਿਅਕਤੀ ਦਾ 6 ਸਾਲਾ ਬੱਚਾ ਗਾਇਬ
Wednesday, Oct 04, 2023 - 11:32 AM (IST)
ਜਲੰਧਰ (ਗੁਲਸ਼ਨ)–ਸਿਟੀ ਰੇਲਵੇ ਸਟੇਸ਼ਨ ’ਤੇ ਸੋਮਵਾਰ ਨੂੰ ਬੁਕਿੰਗ ਆਫ਼ਿਸ ’ਤੇ ਟਿਕਟ ਲੈਣ ਗਏ ਇਕ ਵਿਅਕਤੀ ਦਾ 6 ਸਾਲਾ ਬੱਚਾ ਗਾਇਬ ਹੋਣ ਨਾਲ ਤੜਥੱਲੀ ਮਚ ਗਈ। ਉਕਤ ਵਿਅਕਤੀ ਸੋਮਵਾਰ ਦੇਰ ਰਾਤ ਤਕ ਸਟੇਸ਼ਨ ’ਤੇ ਬੱਚੇ ਦੀ ਭਾਲ ਵਿਚ ਘੁੰਮਦਾ ਰਿਹਾ। ਮੰਗਲਵਾਰ ਨੂੰ ਥਾਣਾ ਜੀ. ਆਰ. ਪੀ. ਨੇ ਇਸ ਸਬੰਧ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ। ਬੱਚੇ ਦਾ ਨਾਂ ਆਸਾ ਰਾਮ (6) ਪੁੱਤਰ ਰਾਜ ਕੁਮਾਰ ਨਿਵਾਸੀ ਗੋਕੁਲ ਨਗਰ ਜਲੰਧਰ ਰੋਡ ਹੁਸ਼ਿਆਰਪੁਰ ਦੱਸਿਆ ਜਾ ਰਿਹਾ ਹੈ।
ਰਾਜ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਹ ਬਿਹਾਰ ਜਾਣ ਲਈ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਆਇਆ ਸੀ। ਟਿਕਟ ਕਾਊਂਟਰ ’ਤੇ ਭੀੜ ਹੋਣ ਕਾਰਨ ਉਸ ਨੇ ਆਪਣੇ ਬੱਚੇ ਨੂੰ ਇਕ ਔਰਤ ਕੋਲ ਖੜ੍ਹਾ ਕਰ ਦਿੱਤਾ। ਜਦੋਂ ਉਹ ਟਿਕਟ ਲੈ ਕੇ ਆਇਆ ਤਾਂ ਉਸ ਨੇ ਵੇਖਿਆ ਕਿ ਨਾ ਤਾਂ ਉਥੇ ਔਰਤ ਸੀ ਅਤੇ ਨਾ ਹੀ ਉਸ ਦਾ ਬੱਚਾ। ਉਸ ਨੇ ਉਥੇ ਖੜ੍ਹੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਪਰ ਕੁਝ ਨਹੀਂ ਪਤਾ ਲੱਗਾ।
ਇਹ ਵੀ ਪੜ੍ਹੋ: ਜਲੰਧਰ: 3 ਧੀਆਂ ਦਾ ਕਤਲ ਕਰਨ ਵਾਲਾ ਪਿਓ ਬੋਲਿਆ, ਮੈਂ ਆਪਣੀਆਂ ਬੱਚੀਆਂ ਨੂੰ ਮਾਰਿਆ, ਕਿਸੇ ਦਾ ਕੀ ਗਿਆ?
ਘਟਨਾ ਦੀ ਸੂਚਨਾ ਜੀ. ਆਰ. ਪੀ. ਤਕ ਪੁੱਜੀ। ਉਨ੍ਹਾਂ ਆਰ. ਪੀ. ਐੱਫ਼. ਦੇ ਕੈਮਰਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ। ਸੂਚਨਾ ਮੁਤਾਬਕ ਫੁਟੇਜ ਵਿਚ ਬੱਚਾ ਔਰਤ ਦੇ ਨਾਲ ਜਾਂਦਾ ਵਿਖਾਈ ਦੇ ਰਿਹਾ ਹੈ। ਮੰਗਲਵਾਰ ਸਵੇਰੇ ਰਾਜ ਕੁਮਾਰ ਜੀ. ਆਰ. ਪੀ. ਥਾਣੇ ਪੁੱਜਾ ਅਤੇ ਸ਼ਿਕਾਇਤ ਦਿੱਤੀ। ਸ਼ਿਕਾਇਤ ਤੋਂ ਬਾਅਦ ਪੁਲਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਲਈ।
ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਨੂੰ ਕੰਬਾਅ ਦੇਣ ਵਾਲੀ ਵਾਰਦਾਤ, ਟਰੰਕ 'ਚੋਂ ਮਿਲੀਆਂ 3 ਸਕੀਆਂ ਭੈਣਾਂ ਦੀਆਂ ਲਾਸ਼ਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ