ਬੱਸ ਤੇ ਕੈਂਟਰ ਵਿਚਾਲੇ ਜ਼ਬਰਦਸਤ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ, 5 ਵਿਅਕਤੀ ਜ਼ਖ਼ਮੀ

Sunday, Aug 04, 2024 - 06:59 PM (IST)

ਬਲਾਚੌਰ/ਪੋਜੇਵਾਲ (ਤਰਸੇਮ ਕਟਾਰੀਆ)- ਬਲਾਚੌਰ ਹੁਸ਼ਿਆਰਪੁਰ ਮੁੱਖ ਮਾਰਗ ’ਤੇ ਪਿੰਡ ਚਣਕੋਆ ਅਤੇ ਧਾਰਮਿਕ ਅਸਥਾਨ ਚੁਸ਼ਮਾਂ ਨੇੜੇ ਇਕ ਟੂਰਿਸਟ ਬੱਸ ਅਤੇ ਕੈਂਟਰ ਦੀ ਆਹਮੋ-ਸਾਹਮਣੇ ਟੱਕਰ ਹੋਣ ਨਾਲ ਪੰਜ ਵਿਅਕਤੀ ਜ਼ਖ਼ਮੀ ਹੋ ਗਏ।  ਜਾਣਕਾਰੀ ਅਨੁਸਾਰ ਲੋਕਾਂ ਨੇ ਦੱਸਿਆ ਕਿ ਇਕ ਪ੍ਰਾਈਵੇਟ ਕੰਪਨੀ ਦੀ ਟੂਰਿਸਟ ਬੱਸ ਚੰਡੀਗੜ੍ਹ ਤੋਂ ਸਵਾਰੀਆਂ ਲੈ ਕੇ ਜੰਮੂ ਜਾ ਰਹੀ ਸੀ। ਦੂਸਰੇ ਪਾਸੇ ਇਕ ਕੈਂਟਰ ਹਸ਼ਿਆਰਪੁਰ ਤੋਂ ਵਾਪਸ ਆ ਰਿਹਾ ਸੀ। ਜਦੋਂ ਉਕਤ ਸਥਾਨ ’ਤੇ ਪਹੁੰਚੇ ਤਾਂ ਦੋਵਾਂ ਵਾਹਨਾਂ ਦੀ ਆਹਮੋ-ਸਾਹਮਣੇ ਸਿੱਧੀ ਟੱਕਰ ਹੋ ਗਈ। ਬੇਕਾਬੂ ਬੱਸ ਡਰਾਈਵਰ ਸਾਈਡ ਜਾ ਕੇ ਦਰਖੱਤਾਂ ਨਾਲ ਟਕਰਾ ਗਈ।

PunjabKesari

ਹਾਦਸੇ ਵਿਚ ਦੋਵਾਂ ਵਾਹਨ ਚਾਲਕਾਂ ਦੀ ਇਕ-ਇਕ ਲੱਤ ਟੁੱਟ ਗਈ। ਬੱਸ ਕੰਡਕਟਰ ਪੰਕਜ ਪੁੱਤਰ ਸੋਮਨਾਥ ਵਾਸੀ ਜੰਮੂ, ਹਰਜਾਪ ਸਿੰਘ, ਮੀਨਾਕਸ਼ੀ ਸ਼ਰਮਾ ਪਤਨੀ ਹਰੀਸ਼ ਚੰਦਰ ਸ਼ਰਮਾ ਵਾਸੀ ਸਤਨਾਮ ਨਗਰ ਜੰਮੂ ਦੇ ਜ਼ਿਆਦਾ ਸੱਟਾਂ ਲੱਗੀਆਂ।ਮੌਕੇ ’ਤੇ ਗਸ਼ਤ ਰਹੇ ਸੜਕ ਸੁਰੱਖਿਆ ਪੁਲਸ ਦੇ ਏ. ਐੱਸ. ਆਈ. ਚਮਨ ਲਾਲ ਨੇ ਆਪਣੀ ਪੁਲਸ ਪਾਰਟੀ ਨਾਲ ਦੋਵਾਂ ਵਾਹਨ ਦੇ ਚਾਲਕਾਂ ਅਤੇ ਗੰਭੀਰ ਜ਼ਖ਼ਮੀ ਹੋਈਆਂ ਬੱਸ ਦੀਆਂ ਸਵਾਰੀਆਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਾਤਲ ਬਲਾਚੌਰ ਵਿਖੇ ਪਹੁੰਚਾਇਆ, ਜਿਨ੍ਹਾਂ ਦੀ ਹਾਲਤ ਨੂੰ ਵੇਖਦੇ ਹੋਏ ਸਟਾਫ਼ ਵੱਲੋਂ ਮੁੱਢਲੀ ਸਹਾਇਤਾ ਦੇ ਕੇ ਅੱਗੇ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ।

ਲੋਕਾਂ ਨੇ ਦੱਸਿਆ ਕਿ ਜਦੋਂ ਬੱਸ ਹਾਦਸੇ ਦਾ ਸ਼ਿਕਾਰ ਹੋਈ ਤਾਂ ਇਸ ਦੀਆਂ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਨ।ਕੁਝ ਸਮੇਂ ਬਾਅਦ ਪਿੱਛੇ ਤੋਂ ਕੰਪਨੀ ਦੀ ਇਕ ਹੋਰ ਆਈ ਬੱਸ ਨੇ ਇਸ ਬੱਸ ਦੀਆਂ ਸਵਾਰੀਆਂ ਆਪਣੀ ਬੱਸ ਵਿਚ ਬਿਠਾ ਕੇ ਅਤੇ ਹਾਦਸੇ ਦਾ ਸ਼ਿਕਾਰ ਹੋਈ ਬੱਸ ਦੀਆਂ ਨੰਬਰ ਪਲੇਟਾਂ ਲਾਹ ਕੇ ਨਾਲ ਹੀ ਲੈ ਗਏ। 

ਇਹ ਵੀ ਪੜ੍ਹੋ- ਫੋਨ ਕਰਕੇ ਦੁਕਾਨਦਾਰ ਨੂੰ ਕਿਹਾ, 'ਹੈਲੋ ਮੈਂ ਫੂਡ ਸਪਲਾਈ ਦਾ ਇੰਸਪੈਕਟਰ ਬੋਲ ਰਿਹਾ ਹਾਂ'...ਫਿਰ ਹੋਇਆ ਉਹ ਜੋ ਸੋਚਿਆ ਨਾ ਸੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News