ਟਾਂਡਾ ਵਿਖੇ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ-ਸਾਹਮਣੇ ਟੱਕਰ, ਦੋ ਸਕੂਲੀ ਬੱਚੀਆਂ ਸਣੇ 5 ਲੋਕ ਜ਼ਖ਼ਮੀ
Saturday, Apr 15, 2023 - 10:42 AM (IST)
![ਟਾਂਡਾ ਵਿਖੇ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ-ਸਾਹਮਣੇ ਟੱਕਰ, ਦੋ ਸਕੂਲੀ ਬੱਚੀਆਂ ਸਣੇ 5 ਲੋਕ ਜ਼ਖ਼ਮੀ](https://static.jagbani.com/multimedia/2023_4image_10_38_454733535untitled-2copy.jpg)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਕੁਲਦੀਸ਼)- ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ਵਿਚ 5 ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿਚ ਸਕੂਲ ਜਾ ਰਹੇ ਦੋ ਬੱਚੇ ਵੀ ਸ਼ਾਮਲ ਹਨ। ਹਾਦਸਾ ਰੜਾ ਪਿੰਡ ਵਿਚ ਉਸ ਵੇਲੇ ਵਾਪਰਿਆ ਜਦੋਂ ਪਿੰਡ ਰੜਾ ਮੰਡ ਤੋਂ ਆਪਣੀਆਂ ਧੀਆਂ ਨੂੰ ਸਕੂਲ ਛੱਡਣ ਆ ਰਹੇ ਮੋਟਰਸਾਈਕਲ ਸਵਾਰ ਵਿਅਕਤੀ ਦੇ ਮੋਟਰਸਾਈਕਲ ਵਿਚ ਟਾਂਡਾ ਵੱਲੋਂ ਆ ਰਹੇ ਮੋਟਰਸਾਈਕਲ ਦੀ ਟੱਕਰ ਹੋ ਗਈ। ਜਿਸ ਕਾਰਨ ਬਲਵੀਰ ਸਿੰਘ, ਉਸ ਦੀਆਂ ਧੀਆਂ ਜਸਪ੍ਰੀਤ ਕੌਰ ਅਤੇ ਨਵਦੀਪ ਕੌਰ ਜ਼ਖ਼ਮੀ ਹੋ ਗਈਆਂ।
ਇਸੇ ਤਰਾਂ ਦੂਜੇ ਮੋਟਰਸਾਈਕਲ 'ਤੇ ਸਵਾਰ ਪਵਨ ਅਤੇ ਉਸ ਦੀ ਪਤਨੀ ਲਛਮੀ ਜ਼ਖ਼ਮੀ ਹੋ ਗਏ। ਜੋ ਸ੍ਰੀ ਹਰਗੋਬਿੰਦਪੁਰ ਵੱਲ ਕੋਈ ਸਮਾਨ ਵੇਚਣ ਜਾ ਰਹੇ ਸਨ। ਸਾਰੇ ਹੀ ਜ਼ਖ਼ਮੀਆਂ ਨੂੰ 108 ਨੰਬਰ ਐਂਬੂਲੈਂਸ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੂਨਕਾਂ ਦੀ ਐਂਬੂਲੈਂਸ ਦੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ। ਜ਼ਖ਼ਮੀ ਹੋਏ ਛੋਟੇ ਬੱਚਿਆਂ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ। ਇਸ ਸਬੰਧੀ ਟਾਂਡਾ ਪੁਲਸ ਨੇ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮੋਹਿੰਦਰ ਭਗਤ ਦੇ ਘਰ ਪੁੱਜੀ ਭਾਜਪਾ ਲੀਡਰਸ਼ਿਪ, ਭਾਵੁਕ ਹੋ ਪਿਤਾ ਚੁੰਨੀ ਲਾਲ ਨੇ ਕਹੀ ਵੱਡੀ ਗੱਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।