ਅਮਨ ਨਗਰ ''ਚ CIA ਦਾ ਛਾਪਾ , ਫੈਕਟਰੀ ਮਾਲਕ ਸਣੇ ਜੂਆ ਖੇਡ ਰਹੇ 4 ਲੋਕ ਗ੍ਰਿਫਤਾਰ

Thursday, May 21, 2020 - 12:52 PM (IST)

ਅਮਨ ਨਗਰ ''ਚ CIA ਦਾ ਛਾਪਾ , ਫੈਕਟਰੀ ਮਾਲਕ ਸਣੇ ਜੂਆ ਖੇਡ ਰਹੇ 4 ਲੋਕ ਗ੍ਰਿਫਤਾਰ

ਜਲੰਧਰ (ਵਰੁਣ)— ਸੀ. ਆਈ. ਏ. ਸਟਾਫ -1 ਦੀ ਇਕ ਟੀਮ ਨੇ ਅਮਨ ਨਗਰ 'ਚ ਜੂਆ ਖੇਡ ਰਹੇ ਇਕ ਫੈਕਟਰੀ ਮਾਲਕ ਸਣੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 39,640 ਰੁਪਏ ਅਤੇ ਤਾਸ਼ ਦੇ ਪੱਤੇ ਬਰਾਮਦ ਹੋਏ ਹਨ ।
ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਅਮਨ ਨਗਰ ਸਥਿਤ ਇਕ ਦੁਕਾਨ 'ਤੇ ਛਾਪੇਮਾਰੀ ਕੀਤੀ ਗਈ।

ਇਸ ਦੌਰਾਨ ਦੁਕਾਨ ਅੰਦਰ ਜੂਆ ਖੇਡ ਰਹੇ ਸੰਦੀਪ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਸੁਭਾਸ਼ ਨਗਰ, ਹਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਇੰਡਸਟਰੀਅਲ ਏਰੀਆ, ਕਰਨ ਸੈਣੀ ਪੁੱਤਰ ਅਸ਼ਵਨੀ ਸੈਣੀ ਵਾਸੀ ਸ਼ਿਵ ਨਗਰ ਅਤੇ ਨਰੇਸ਼ ਕੁਮਾਰ ਪੁੱਤਰ ਵਜ਼ੀਰ ਚੰਦ ਵਾਸੀ ਦੀਨਦਿਆਲ ਉਪਾਧਿਆਏ ਨਗਰ ਨੂੰ ਗ੍ਰਿਫਤਾਰ ਕੀਤਾ ਗਿਆ। ਜਾਂਚ ਵਿਚ ਪਤਾ ਲੱਗਿਆ ਕਿ ਸੰਦੀਪ ਅਮਨ ਨਗਰ ਵਿਚ ਇਕ ਫੈਕਟਰੀ ਚਲਾਉਂਦਾ ਹੈ ਜਦਕਿ ਹਰਪ੍ਰੀਤ ਸਿੰਘ ਲੋਹੇ ਦੀ ਢਲਾਈ ਦੀ ਫੈਕਟਰੀ ਦਾ ਮਾਲਕ ਹੈ। ਕਰਨ ਪ੍ਰਾਈਵੇਟ ਬੈਂਕ ਦੇ ਲੋਨ ਵਿਭਾਗ 'ਚ ਕੰਮ ਕਰ ਰਿਹਾ ਹੈ ਅਤੇ ਨਰੇਸ਼ ਪੂਜਾ ਦੀ ਸਮੱਗਰੀ ਵੇਚਣ ਦੀ ਦੁਕਾਨ ਚਲਾਉਂਦਾ ਹੈ । ਪੁਲਸ ਨੇ ਉਕਤ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ ।


author

shivani attri

Content Editor

Related News