ਸ਼ਾਮ ਤੱਕ 3200 ਸ਼ਿਕਾਇਤਾਂ : ਬਾਰਿਸ਼/ਹਨ੍ਹੇਰੀ ਕਾਰਨ ਇਕ ਘੰਟੇ ’ਚ ਆਏ 500 ਫਾਲਟ ਬਣੇ ਪ੍ਰੇਸ਼ਾਨੀ ਦਾ ਸਬੱਬ

Thursday, Apr 20, 2023 - 05:43 PM (IST)

ਸ਼ਾਮ ਤੱਕ 3200 ਸ਼ਿਕਾਇਤਾਂ : ਬਾਰਿਸ਼/ਹਨ੍ਹੇਰੀ ਕਾਰਨ ਇਕ ਘੰਟੇ ’ਚ ਆਏ 500 ਫਾਲਟ ਬਣੇ ਪ੍ਰੇਸ਼ਾਨੀ ਦਾ ਸਬੱਬ

ਜਲੰਧਰ (ਪੁਨੀਤ) : ਸਟਾਫ ਦੀ ਸ਼ਾਰਟੇਜ ਕਾਰਨ ਬਿਜਲੀ ਦੇ ਫਾਲਟ ਠੀਕ ਕਰਨ ’ਚ ਵਿਭਾਗ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ, ਮੰਗਲਵਾਰ ਰਾਤ ਆਈ ਹਨ੍ਹੇਰੀ ਅਤੇ ਬਾਰਿਸ਼ ਕਾਰਨ ਇਕ ਘੰਟੇ ’ਚ 500 ਤੋਂ ਜ਼ਿਆਦਾ ਫਾਲਟ ਪੈਣਾ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣਿਆ। ਜ਼ੋਨ ਦੇ ਵੱਖ-ਵੱਖ ਸਰਕਲਾਂ ’ਚ ਦੁਪਹਿਰ ਤੱਕ ਫਾਲਟ ਠੀਕ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤ ਪੇਸ਼ ਆਈ। ਜ਼ੋਨ ’ਚ ਬੁੱਧਵਾਰ ਸ਼ਾਮ ਤੱਕ 3200 ਦੇ ਲਗਭਗ ਫਾਲਟ ਪੈਣ ਦੀਆਂ ਸ਼ਿਕਾਇਤਾਂ ਮਿਲੀਆਂ, ਜਿਸ ’ਤੇ ਦਿਨ ਭਰ ਕੰਮ ਚੱਲਦਾ ਰਿਹਾ। ਉਥੇ ਹੀ, ਰਾਤ ਦੇ ਸਮੇਂ 500 ਤੋਂ ਜ਼ਿਆਦਾ ਫਾਲਟ ਪੈਣ ਦੀ ਜਾਣਕਾਰੀ ਮਿਲੀ ਹੈ, ਜਿਸ ਨੂੰ ਠੀਕ ਕਰਨ ਵਿਚ ਕਰਮਚਾਰੀਆਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਮੰਗਲਵਾਰ ਰਾਤ ਸਮੇਂ ਇਕਦਮ ਹਨ੍ਹੇਰੀ ਸ਼ੁਰੂ ਹੋ ਗਈ। ਇਸਨੂੰ ਦੇਖਦਿਆਂ ਵਿਭਾਗ ਨੇ ਅਹਿਤਿਆਤ ਵਜੋਂ ਪੂਰੇ ਸ਼ਹਿਰ ਵਿਚ ਬਿਜਲੀ ਸਪਲਾਈ ਬੰਦ ਕਰ ਦਿੱਤੀ। ਲਗਭਗ 10 ਮਿੰਟ ਹਨੇਰੀ ਚੱਲਦੀ ਰਹੀ ਅਤੇ ਇਸ ਤੋਂ ਬਾਅਦ ਬਾਰਿਸ਼ ਹੋਣ ਲੱਗੀ। ਹਾਲਾਤ ਆਮ ਵਾਂਗ ਹੋਣ ’ਤੇ ਵਿਭਾਗ ਵੱਲੋਂ ਜਦੋਂ ਬਿਜਲੀ ਚਾਲੂ ਕੀਤੀ ਗਈ ਤਾਂ ਨਾਰਥ ਜ਼ੋਨ ਵਿਚ ਪੈਂਦੇ ਸੈਂਕੜਿਆਂ ਇਲਾਕਿਆਂ ਵਿਚ ਬਿਜਲੀ ਚਾਲੂ ਨਹੀਂ ਹੋ ਸਕੀ।

ਇਹ ਵੀ ਪੜ੍ਹੋ : ਮਨਰੇਗਾ : ਡੋਰ-ਟੂ-ਡੋਰ ਸਰਵੇ ਹੋਇਆ ਨਹੀਂ, 42 ਮ੍ਰਿਤਕਾਂ ਨੂੰ ਵੀ ਦੇ ਦਿੱਤਾ ਮਿਹਨਤਾਨਾ

ਅਜਿਹੇ ਹਾਲਾਤ ਵਿਚ ਲੋਕਾਂ ਨੇ ਸੋਚਿਆ ਕਿ ਬਾਰਿਸ਼ ਕਾਰਨ ਬਿਜਲੀ ਸਪਲਾਈ ਬੰਦ ਹੈ ਪਰ ਜਦੋਂ ਬਾਰਿਸ਼ ਰੁਕਣ ਦੇ ਅੱਧੇ ਘੰਟੇ ਤੱਕ ਸਪਲਾਈ ਨਹੀਂ ਆਈ ਤਾਂ ਦੇਰ ਰਾਤ ਲੋਕਾਂ ਨੇ ਆਪਣੇ ਆਸ-ਪਾਸ ਦੇ ਇਲਾਕਿਆਂ ਵਿਚ ਫੋਨ ਕਰ ਕੇ ਬਿਜਲੀ ਦਾ ਸਟੇਟਸ ਪਤਾ ਕੀਤਾ। ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਉਨ੍ਹਾਂ ਦੇ ਇਲਾਕੇ ਵਿਚ ਫਾਲਟ ਕਾਰਨ ਬਿਜਲੀ ਗੁੱਲ ਹੋਈ ਹੈ ਤਾਂ ਸ਼ਿਕਾਇਤਾਂ ਕਰਨ ਦਾ ਦੌਰ ਸ਼ੁਰੂ ਹੋ ਗਿਆ। ਇਸ ਕ੍ਰਮ ਵਿਚ ਸੈਂਕੜੇ ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਪਰ ਜ਼ਿਆਦਾਤਰ ਮੁਹੱਲਿਆਂ ਅਤੇ ਕਈ ਮੁੱਖ ਇਲਾਕਿਆਂ ਵਿਚ ਸ਼ਿਕਾਇਤਾਂ ਦਰਜ ਕਰਵਾਉਣ ਦੇ ਘੰਟਿਆਂ ਬਾਅਦ ਵੀ ਬਿਜਲੀ ਕਰਮਚਾਰੀ ਮੌਕੇ ’ਤੇ ਨਹੀਂ ਪਹੁੰਚੇ, ਜਿਸ ਕਾਰਨ ਖਪਤਕਾਰਾਂ ਵਿਚ ਗੁੱਸਾ ਦੇਖਣ ਨੂੰ ਮਿਲਿਆ।

PunjabKesari

ਫਾਲਟ ਠੀਕ ਹੋਣ ਵਿਚ 1-2 ਘੰਟੇ ਦਾ ਸਮਾਂ ਲੱਗਦਾ ਹੈ। ਉਸ ਵਿਚ ਕਈ ਵਾਰ 4-5 ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗ ਜਾਂਦਾ ਹੈ। ਉਥੇ ਹੀ ਕਈ ਇਲਾਕਿਆਂ ਵਿਚ ਲੋਕ ਸਿਕਾਇਤ ਕੇਂਦਰਾਂ ਵਿਚ ਵੀ ਪਹੁੰਚੇ ਪਰ ਉਥੇ ਵੀ ਸਟਾਫ ਨਾ ਮਿਲਣ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ।

ਕਈ ਇਲਾਕਿਆਂ ’ਚ ਲੋਕਾਂ ਦੇ ਘਰਾਂ ਵਿਚ ਰਹੀ ਲੋਅ ਵੋਲਟੇਜ
ਉਥੇ ਹੀ, ਕਈ ਇਲਾਕਿਆਂ ਵਿਚ ਪੈਂਦੇ ਸੈਂਕੜੇ ਘਰਾਂ ਵਿਚ ਲੋਅ ਵੋਲਟੇਜ ਦੀ ਸਮੱਸਿਆ ਸੁਣਨ ਨੂੰ ਮਿਲੀ। ਕਈਆਂ ਦੇ ਘਰਾਂ ਵਿਚ ਫੇਸ ਉੱਡ ਜਾਣ ਕਾਰਨ ਬਿਜਲੀ ਸਪਲਾਈ ਪੂਰੀ ਤਰ੍ਹਾਂ ਚਾਲੂ ਨਹੀਂ ਹੋ ਸਕੀ। ਹਨੇਰੀ ਕਾਰਨ ਪਏ ਫਾਲਟ ਕਾਰਨ ਐੱਸ. ਡੀ. ਓ. ਫੀਲਡ ਵਿਚ ਰਹੇ ਅਤੇ ਐਕਸੀਅਨ ਫੋਨ ’ਤੇ ਜਾਣਕਾਰੀ ਲੈਂਦੇ ਰਹੇ। ਅਧਿਕਾਰੀਆਂ ਦਾ ਕਹਿਣਾ ਸੀ ਕਿ ਜ਼ਿਆਦਾਤਰ ਸ਼ਿਕਾਇਤਾਂ ਦਾ ਸਮੇਂ ’ਤੇ ਹੱਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਇਸ਼ਤਿਹਾਰ ਟੈਕਸ ਦੀ ਰਿਕਵਰੀ ਵਧਾਉਣ ਲਈ ਬਠਿੰਡਾ ਦਾ ਪੈਟਰਨ ਵਰਤੇਗੀ ਸਰਕਾਰ, ਜਲੰਧਰ ਤੋਂ ਹੋਵੇਗੀ ਸ਼ੁਰੂਆਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News