31 ਪੇਟੀਆਂ ਨਾਜਾਇਜ਼ ਸ਼ਰਾਬ, 2 ਪਿਸਤੌਲ ਤੇ ਰਿਵਾਲਵਰ ਬਰਾਮਦ

Friday, Sep 20, 2019 - 11:03 PM (IST)

31 ਪੇਟੀਆਂ ਨਾਜਾਇਜ਼ ਸ਼ਰਾਬ, 2 ਪਿਸਤੌਲ ਤੇ ਰਿਵਾਲਵਰ ਬਰਾਮਦ

ਹੁਸ਼ਿਆਰਪੁਰ, (ਘੁੰਮਣ)- ਆਬਕਾਰੀ ਵਿਭਾਗ ਨੂੰ ਅੱਜ ਸ਼ਾਮ ਗਡ਼੍ਹਦੀਵਾਲਾ ਖੇਤਰ ’ਚ ਨਾਜਾਇਜ਼ ਤੌਰ ’ਤੇ ਕੀਤੇ ਜਾ ਰਹੇ ਸ਼ਰਾਬ ਦੇ ਕਾਰੋਬਾਰ ਦਾ ਪਰਦਾਫਾਸ਼ ਕਰਨ ’ਚ ਵੱਡੀ ਸਫਲਤਾ ਮਿਲੀ ਹੈ। ਸਹਾਇਕ ਆਬਕਾਰੀ ਤੇ ਕਰ ਅਧਿਕਾਰੀ ਅਵਤਾਰ ਸਿੰਘ ਕੰਗ ਨੇ ਦੱਸਿਆ ਕਿ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕੀ ਗਡ਼੍ਹਦੀਵਾਲਾ ਖੇਤਰ ਦੇ ਪਿੰਡ ਖੁਰਦਾ ’ਚ ਸਥਿਤ ਇਕ ਹਵੇਲੀ ’ਚ ਨਾਜਾਇਜ਼ ਤਰੀਕੇ ਨਾਲ ਲਿਆਂਦੀ ਗਈ ਸ਼ਰਾਬ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਇਸ ਉਪਰੰਤ ਈ. ਟੀ. ਓ. ਹਨੂਵੰਤ ਸਿੰਘ ਦੀ ਅਗਵਾਈ ’ਚ ਇਕ ਟੀਮ, ਜਿਸ ’ਚ ਇੰਸਪੈਕਟਰ ਬ੍ਰਿਜ ਮੋਹਨ ਸਿੰਘ, ਦਵਿੰਦਰ ਸਿੰਘ, ਮਨਜੀਤ ਕੌਰ, ਨਰੇਸ਼ ਸਹੋਤਾ ਅਤੇ ਗੋਪਾਲ ਗੇਰਾ ਸ਼ਾਮਲ ਸੀ, ਨੇ ਹਵੇਲੀ ’ਚ ਛਾਪੇਮਾਰੀ ਕਰਕੇ ਵੱਖ-ਵੱਖ ਬਰਾਂਡਾਂ ਦੀਆਂ 31 ਪੇਟੀਆਂ ਸ਼ਰਾਬ, 2 ਿਪਸਤੌਲ ਅਤੇ 1 ਰਿਵਾਲਵਰ ਬਰਾਮਦ ਕੀਤਾ। ਬਾਅਦ ’ਚ ਗਡ਼੍ਹਦੀਵਾਲਾ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਸਹਾਇਕ ਕਮਿਸ਼ਨਰ ਸ੍ਰੀ ਕੰਗ ਨੇ ਦੱਸਿਆ ਕਿ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।


author

Bharat Thapa

Content Editor

Related News