ਗੜ੍ਹਸ਼ੰਕਰ ਵਿਖੇ ਨਸ਼ੀਲੇ ਪਦਾਰਥ ਸਮੇਤ 3 ਵਿਅਕਤੀ ਗ੍ਰਿਫ਼ਤਾਰ
Saturday, Aug 19, 2023 - 02:03 PM (IST)

ਗੜ੍ਹਸ਼ੰਕਰ (ਭਾਰਦਵਾਜ, ਸ਼ੋਰੀ)- ਥਾਣਾ ਗੜ੍ਹਸ਼ੰਕਰ ਪੁਲਸ ਨੇ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਕੋਲੋਂ 213 ਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਥਾਣਾ ਗੜ੍ਹਸ਼ੰਕਰ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਪੁਲਸ ਨੂੰ ਉਸ ਸਮੇਂ ਨਸ਼ੇ ਖ਼ਿਲਾਫ਼ ਚਲਾਈ ਮੁਹਿੰਮ ਨੂੰ ਸਫ਼ਲਤਾ ਮਿਲੀ ਜਦ ਵੱਖ-ਵੱਖ ਮਾਮਲਿਆਂ ਵਿੱਚ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਕੋਲੋਂ 213 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਐੱਸ. ਆਈ. ਰਮਨਦੀਪ ਕੌਰ ਪੁਲਸ ਪਾਰਟੀ ਦੇ ਨਾਲ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਗੜ੍ਹਸ਼ੰਕਰ-ਨਵਾਂਸ਼ਹਿਰ ਰੋਡ 'ਤੇ ਨਹਿਰ ਦੇ ਪੁੱਲ ਕੋਲ ਮਜੂਦ ਸਨ ਤਾਂ ਉਨ੍ਹਾਂ ਨੇ ਸਾਮ੍ਹਣੇ ਤੋਂ ਪੈਦਲ ਆ ਰਹੀਆਂ ਦੋ ਔਰਤਾਂ 'ਤੇ ਸ਼ੱਕ ਹੋਣ 'ਤੇ ਰੋਕ ਕੇ ਪੁੱਛਗਿੱਛ ਕੀਤੀ। ਇਸ ਦੌਰਾਨ ਇਕ ਔਰਤ ਨੇ ਲਿਫ਼ਾਫ਼ਾ ਪਿੱਛੇ ਸੁੱਟ ਦਿੱਤਾ, ਜਿਸ ਵਿੱਚ 57 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਉਕਤ ਔਰਤ ਨੇ ਆਪਣਾ ਨਾਂ ਕੁਲਦੀਪ ਕੌਰ ਪਤਨੀ ਸਤਪਾਲ ਵਾਸੀ ਦੇਣੋਵਾਲ ਖ਼ੁਰਦ ਅਤੇ ਦੂਜੀ ਔਰਤ ਨੇ ਆਪਣਾ ਨਾਂ ਕੰਮੀ ਪਤਨੀ ਕਸ਼ਮੀਰੀ ਲਾਲ ਵਾਸੀ ਦੇਨੋਵਾਲ ਖ਼ੁਰਦ ਦੱਸਿਆ।
ਇਹ ਵੀ ਪੜ੍ਹੋ-ਭਾਖੜਾ ਡੈਮ ’ਚ ਪਾਣੀ ਦੇ ਪੱਧਰ ਸਬੰਧੀ ਰੂਪਨਗਰ ਡੀ. ਸੀ. ਦਾ ਅਹਿਮ ਬਿਆਨ, ਲੋਕਾਂ ਨੂੰ ਕੀਤੀ ਖ਼ਾਸ ਅਪੀਲ
ਉਸ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 81 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਸਬ ਇੰਸਪੈਕਟਰ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਦੂਜੇ ਮਾਮਲੇ ਵਿੱਚ ਇੰਸਪੈਕਟਰ ਕੁਲਦੀਪ ਸਿੰਘ ਵੱਲੋਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਸਮੇ ਨਹਿਰ ਪੁੱਲ ਬੰਗਾ ਰੋਡ ਚੁੰਗੀ ਲਾਗੇ ਨਹਿਰ ਵਾਲੇ ਕੱਚੇ ਰਸਤੇ 'ਤੇ ਇਕ ਪੈਦਲ ਆਉਂਦੇ ਵਿਅਕਤੀ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸੋਹਣ ਲਾਲ ਉਰਫ਼ ਬਿਟੂ ਪੁੱਤਰ ਮਹਿੰਦਰ ਪਾਲ ਵਾਸੀ ਦੇਨੋਵਾਲ ਖ਼ੁਰਦ ਥਾਣਾ ਗੜ੍ਹਸ਼ੰਕਰ ਦੱਸਿਆ, ਜਿਸ ਦੀ ਤਲਾਸ਼ੀ ਕਰਨ ’ਤੇ ਉਸ ਕੋਲੋਂ 75 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਸਬ ਇੰਸਪੈਕਟਰ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਤਿੰਨਾਂ ਖ਼ਿਲਾਫ਼ ਥਾਣਾ ਗੜ੍ਹਸ਼ੰਕਰ ਵਿਖੇ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਕਿ ਉਕਤ ਦੋਸ਼ੀ ਇਹ ਨਸ਼ੀਲਾ ਪਦਾਰਥ ਕਿਸ ਕੋਲੋਂ ਖ਼ਰੀਦ ਕਰਦਾ ਹੈ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਵੇਚਦੇ ਸਨ।
ਇਹ ਵੀ ਪੜ੍ਹੋ- ਛੁੱਟੀ 'ਤੇ ਆਏ ਫ਼ੌਜ ਦੇ ਸੂਬੇਦਾਰ ਨਾਲ ਵਾਪਰੀ ਅਣਹੋਣੀ, ਕਾਰ ਦੇ ਉੱਡੇ ਪਰਖੱਚੇ, ਮਿਲੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ