ਫਰਾਰ ਮੁਲਜ਼ਮ ਕੋਲ ਕਿਡਨੈਪਿੰਗ ਲਈ ਇਸਤੇਮਾਲ ਕੀਤੀ ਗਈ ਪਿਸਤੌਲ

01/06/2020 4:22:15 PM

ਜਲੰਧਰ (ਵਰੁਣ)— ਏ. ਟੀ. ਐੱਮ. ਲੁੱਟਣ ਦੀ ਫਿਰਾਕ 'ਚ ਗ੍ਰਿਫਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਨੇ ਚੌਥੇ ਸਾਥੀ ਦੇ ਕੋਲ ਕਿਡਨੈਪਿੰਗ 'ਚ ਇਸਤੇਮਾਲ ਕੀਤਾ ਗਿਆ ਵੈਪਨ ਹੋਣ ਦੀ ਗੱਲ ਕਬੂਲੀ ਹੈ। ਐਤਵਾਰ ਨੂੰ ਵੀ ਸੀ. ਆਈ. ਏ. ਸਟਾਫ-1 ਦੀ ਟੀਮ ਨੇ ਕੁਝ ਜਗ੍ਹਾ 'ਤੇ ਛਾਪੇਮਾਰੀ ਕੀਤੀ ਪਰ ਮੁਲਜ਼ਮ ਦਾ ਕੋਈ ਸੁਰਾਗ ਨਹੀਂ ਮਿਲਿਆ। ਪੁਲਸ ਦਾ ਕਹਿਣਾ ਹੈ ਕਿ ਫਰਾਰ ਮੁਲਜ਼ਮ ਦੇ ਰਿਸ਼ਤੇਦਾਰਾਂ ਦੇ ਵੀ ਛਾਪੇਮਾਰੀ ਕੀਤੀ ਜਾਵੇਗੀ। ਰਿਮਾਂਡ ਖਤਮ ਹੋਣ 'ਤੇ ਤਿੰਨਾਂ ਮੁਲਜ਼ਮਾਂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਜਾਵੇਗਾ।

ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਰਮਨ ਪੁੱਤਰ ਵਿਸ਼ੇਸ਼ਰ ਨਾਥ ਵਾਸੀ ਛਰਾਟਾ, ਲਲਿਤ ਉਰਫ ਬਬਲ ਪੁੱਤਰ ਸਤਪਾਲ ਵਾਸੀ ਸਿੰਗਲ ਬਸਤੀ ਪੱਟੀ ਤਰਨਤਾਰਨ ਅਤੇ ਰਾਕੇਸ਼ ਪੁੱਤਰ ਮੋਹਨ ਲਾਲ ਵਾਸੀ ਹੈਬੋਵਾਲ ਕਲਾਂ ਲੁਧਿਆਣਾ ਤੋਂ ਰਿਮਾਂਡ ਦੌਰਾਨ ਪੁੱਛਗਿੱਛ ਚੱਲ ਰਹੀ ਹੈ। ਉਕਤ ਲੋਕਾਂ ਨੇ ਕੁਝ ਪੁਆਇੰਟਸ ਦੱਸੇ ਹਨ, ਜਿਥੇ ਜਾ ਕੇ ਉਨ੍ਹਾਂ ਨੇ ਏ. ਟੀ. ਐੱਮ. ਦੀ ਰੇਕੀ ਕੀਤੀ। ਉਕਤ ਮੁਲਜ਼ਮ ਉਸੇ ਏ. ਟੀ. ਐੱਮ. ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ, ਜੋ ਸੁੰਨਸਾਨ ਇਲਾਕੇ 'ਚ ਹਨ ਅਤੇ ਜਿਸ 'ਚ ਸਕਿਓਰਿਟੀ ਗਾਰਡ ਨਾ ਹੋਵੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ 'ਚ ਗੰਨ ਪੁਆਇੰਟ 'ਤੇ ਕਾਰ ਲੁੱਟਣ ਅਤੇ ਕਾਰ ਮਾਲਕ ਨੂੰ ਕਿਡਨੈਪ ਕਰਨ ਲਈ ਜਿਸ ਹਥਿਆਰ ਦਾ ਇਸਤੇਮਾਲ ਕੀਤਾ ਗਿਆ ਸੀ ਉਹ ਉਕਤ ਲੋਕਾਂ ਦੇ ਚੌਥੇ ਸਾਥੀ ਦੇ ਕੋਲ ਹੈ। ਫਿਲਹਾਲ ਉਕਤ ਮੁਲਜ਼ਮ ਦਾ ਨਾਂ ਪੁਲਸ ਦੱਸ ਨਹੀਂ ਰਹੀ ਹੈ। ਪੁਲਸ ਦਾ ਦਾਅਵਾ ਹੈ ਕਿ ਜਲਦੀ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।


shivani attri

Content Editor

Related News