ਨਵਾਂਸ਼ਹਿਰ ਜ਼ਿਲ੍ਹੇ ’ਚ ਕੋਰੋਨਾ ਕਾਰਣ 3 ਦੀ ਮੌਤ, 26 ਨਵੇਂ ਮਾਮਲੇ

09/08/2020 3:01:50 AM

ਨਵਾਂਸ਼ਹਿਰ,(ਤ੍ਰਿਪਾਠੀ,ਮਨੋਰੰਜਨ)- ਨਵਾਂਸ਼ਹਿਰ ਵਿਖੇ ਕੋਰੋਨਾ ਪੀਡ਼ਤ 2 ਮਹਿਲਾਵਾਂ ਸਮੇਤ 3 ਲੋਕਾਂ ਦੀ ਮੌਤ ਹੋਣ ਨਾਲ ਜ਼ਿਲ੍ਹੇ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ ਜਦਕਿ ਜ਼ਿਲੇ ’ਚ ਕੋਰੋਨਾ ਦੇ 26 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਡਾ.ਰਾਜਿੰਦਰ ਪ੍ਰਸਾਦ ਭਾਟੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਹੈੱਪੋਵਾਲ ਵਾਸੀ 78 ਸਾਲਾਂ ਦੇ ਜੋਗਿੰਦਰ ਰਾਮ ਦੀ ਉਸਦੇ ਘਰ ’ਚ, ਪਿੰਡ ਤਾਜਪੁਰ ਦੀ 63 ਸਾਲਾਂ ਸੱਤਿਆ ਦੇਵੀ ਦੀ ਪਟਿਆਲਾ ਵਿਖੇ ਇਲਾਜ ਦੌਰਾਨ ਅਤੇ ਜੈਨ ਕਾਲੋਨੀ ਰਾਹੋਂ ਰੋਡ ਨਵਾਂਸ਼ਹਿਰ ਦੀ ਜਸਵਿੰਦਰ ਕੌਰ (55) ਦੀ ਘਰ ’ਚ ਕੋਰੋਨਾ ਨਾਲ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ’ਚ ਜੋਗਿੰਦਰ ਸਿੰਘ ਨੂੰ ਕੋਈ ਹੋਰ ਭਿਆਨਕ ਬੀਮਾਰੀ ਨਹੀਂ ਸੀ, ਕੇਵਲ ਸੱਟਾਂ ਲੱਗੀਆਂ ਸਨ, ਸੱਤਿਆ ਦੇਵੀ ਸ਼ੂਗਰ ਦੀ ਮਰੀਜ਼ ਸੀ, ਜਦਕਿ ਜਸਵਿੰਦਰ ਕੌਰ ਦੀਆਂ ਮਾਸਪੇਸ਼ੀਆਂ ਕਮਜ਼ੋਰ ਸਨ।

ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਕੋਰੋਨਾ ਪਾਜ਼ੇਟਿਵ ਪਾਏ ਗਏ 26 ਨਵੇਂ ਮਾਮਲਿਆਂ ’ਚੋਂ 3 ਦੀ ਮੌਤ ਹੋ ਗਈ ਹੈ ਜਦਕਿ ਹੋਰ ਮਾਮਲਿਆਂ ’ਚ ਪਿੰਡ ਸੇਖੋਂ ਮਜਾਰਾ ਤੋਂ 7, ਭਰੋਮਜਾਰਾ ਤੋਂ 3, ਜਲਾਲਪੁਰ ਤੋਂ 2 ਅਤੇ ਬੰਗਾ, ਰਟੈਂਡਾ, ਝਿੰਗਡ਼ਾ, ਰੱਕਡ਼ਾ ਢਾਹਾਂ, ਟਕਾਰਲਾ, ਜਲਵਾਹਾ, ਮੱਲੂਪੋਤਾ, ਆਦਰਸ਼ ਨਗਰ ਨਵਾਂਸ਼ਹਿਰ, ਮਾਹੀਪੁਰ, ਕਾਠਗਡ਼੍ਹ ਅਤੇ ਪ੍ਰੇਮ ਨਗਰ ਬਲਾਚੌਰ ਤੋਂ 1-1 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਡਾ.ਭਾਟੀਆ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 26,251 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ। ਜਿਸ ’ਚੋਂ 837 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ, ਜਿਸ ’ਚੋਂ 680 ਰਿਕਵਰ ਹੋ ਚੁੱਕੇ ਹਨ, 25 ਦੀ ਮੌਤ ਹੋਈ ਹੈ, 242 ਦੇ ਨਤੀਜੇ ਅਵੇਟਿਡ ਹਨ, ਜਦਕਿ 138 ਐਕਟਿਵ ਮਾਮਲੇ ਹਨ। ਡਾ.ਭਾਟੀਆ ਨੇ ਦੱਸਿਆ ਕਿ ਜ਼ਿਲੇ ’ਚ 153 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 112 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ। ਡਾ.ਭਾਟੀਆ ਨੇ ਦੱਸਿਆ ਕਿ ਮ੍ਰਿਤਕਾਂ ਦਾ ਸੰਸਕਾਰ ਕੋਵਿਡ-19 ਦੇ ਤਹਿਤ ਜਾਰੀ ਨਿਰਦੇਸ਼ਾਂ ਤਹਿਤ ਕੀਤਾ ਗਿਆ ਹੈ।


Bharat Thapa

Content Editor

Related News