ਬਾਗੜੀਆਂ ਦੇ ਕੋਰੋਨਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਸਮੇਤ 22 ਲੋਕਾਂ ਦੀ ਰਿਪੋਰਟ ਨੈਗੇਟਿਵ
Thursday, May 21, 2020 - 12:47 AM (IST)

ਭੁਲੱਥ,(ਰਜਿੰਦਰ)- ਭੁਲੱਥ ਤੋਂ ਨੇੜਲੇ ਪਿੰਡ ਬਾਗੜੀਆਂ ਦੇ ਕੋਰੋਨਾ ਮ੍ਰਿਤਕ ਵਿਅਕਤੀ ਸੋਢੀ ਰਾਮ ਦੇ ਪਰਿਵਾਰਕ ਮੈਂਬਰਾਂ ਸਮੇਤ 22 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਜਿਸ ਵਿਚ ਬਾਗੜੀਆਂ ਤੋਂ 6 ਪਰਿਵਾਰਕ ਮੈਂਬਰ ਤੇ 10 ਲੋਕ, ਭੁਲੱਥ ਦੇ ਨਿੱਜੀ ਹਸਪਤਾਲ ਦੇ ਡਾਕਟਰ ਸਮੇਤ 5 ਲੋਕ ਤੇ ਇਕ ਹੋਰ ਵਿਅਕਤੀ ਸ਼ਾਮਲ ਹੈ। ਦੱਸਣਯੋਗ ਹੈ ਕਿ ਬਾਗੜੀਆਂ ਦੇ 50 ਸਾਲਾਂ ਵਿਅਕਤੀ ਦੀ 16 ਮਈ ਨੂੰ ਰਾਤ ਵੇਲੇ ਜਲੰਧਰ ਦੇ ਸਿਵਲ ਹਸਪਤਾਲ ਵਿਚ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਉਪਰੰਤ ਸਿਹਤ ਵਿਭਾਗ ਨੇ ਮ੍ਰਿਤਕ ਵਿਅਕਤੀ ਦੇ ਸੰਪਰਕ ਵਿਚ ਰਹੇ ਪਰਿਵਾਰਕ ਮੈਂਬਰਾਂ, ਪਿੰਡ ਦੇ ਲੋਕਾਂ, ਭੁਲੱਥ ਦੇ ਨਿੱਜੀ ਹਸਪਤਾਲ ਦੇ ਸਟਾਫ ਦੇ ਸੈਂਪਲ ਵੀ ਲਏ ਸਨ।