21 ਕਿਲੋ ਗਾਂਜੇ ਸਮੇਤ 3 ਕਾਬੂ

Sunday, Mar 08, 2020 - 01:12 AM (IST)

21 ਕਿਲੋ ਗਾਂਜੇ ਸਮੇਤ 3 ਕਾਬੂ

ਗੁਰਾਇਆ, (ਹੇਮੰਤ, ਜ. ਬ.)- ਗੁਰਾਇਆ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਔਰਤ ਅਤੇ 2 ਵਿਅਕਤੀਆਂ ਨੂੰ 21 ਕਿਲੋ ਗਾਂਜੇ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਚੌਕੀ ਦੁਸਾਂਝ ਕਲਾਂ ਦੇ ਇੰਚਾਰਜ ਐੱਸ. ਆਈ. ਲਾਭ ਸਿੰਘ ਨੇ ਪੁਲਸ ਪਾਰਟੀ ਸਮੇਤ ਵਿਰਕਾਂ ਕੋਟਲੀ ਖੱਖਿਆਂ ਸਾਈਡ ’ਤੇ ਲਾਏ ਗਏ ਨਾਕੇ ਦੌਰਾਨ 2 ਵਿਅਕਤੀਆਂ ਅਤੇ 1 ਔਰਤ ਜੋ ਕਿ ਪੈਦਲ ਆ ਰਿਹੇ ਸਨ, ਨੂੰ ਸ਼ੱਕ ਦੇ ਆਧਾਰ ’ਤੇ ਰੋਕ ਤਲਾਸ਼ੀ ਲਈ ਰੋਕਿਆ। ਤਲਾਸ਼ੀ ਦੌਰਾਨ ਉਨ੍ਹਾਂ ਨੂੰ 21 ਕਿਲੋ ਗਾਂਜੇ ਸਮੇਤ ਕਾਬੂ ਕੀਤਾ। ਫਡ਼ੇ ਗਏ ਮੁਲਜ਼ਮਾਂ ਦੀ ਪਛਾਣ ਮਨੋਜ ਕੁਮਾਰ ਪੁੱਤਰ ਗੰਗਾ ਰਾਮ ਵਾਸੀ ਰਾਜਾ ਵਿਰਾਟ ਥਾਣਾ ਮਨਹਾਰੀ ਜ਼ਿਲਾ ਕਠਿਆਰ ਬਿਹਾਰ, ਹਾਲ ਵਾਸੀ ਗੋਬਿੰਦਗਡ਼੍ਹ, ਥਾਣਾ ਸਾਹਨੇਵਾਲ ਜ਼ਿਲਾ ਲੁਧਿਆਣਾ, ਦੂਸਰਾ ਸੰਜੀਤ ਕੁਮਾਰ ਪੁੱਤਰ ਵਿਨੋਦ ਸਹਾਨੀ ਵਾਸੀ ਬੇਨੀਪੁਰ ਥਾਣਾ ਬੇਨੀਪੁਰ ਜ਼ਿਲਾ ਦਰਭੰਗਾ ਬਿਹਾਰ, ਹਾਲ ਵਾਸੀ ਜਨਤਾ ਕਾਲੋਨੀ ਗੋਬਿੰਦਗਡ਼੍ਹ ਥਾਣਾ ਸਾਹਨੇਵਾਲ, ਜ਼ਿਲਾ ਲੁਧਿਆਣਾ ਅਤੇ ਤੀਸਰੀ ਲਲਿਤਾ ਪਤਨੀ ਸ਼ੀਤਲ ਵਾਸੀ ਸੀਪੁਰ ਥਾਣਾ ਬਰੋਲ ਜ਼ਿਲਾ ਦਰਭੰਗਾ ਬਿਹਾਰ ਹਾਲ ਵਾਸੀ ਪੰਮੀਆਂ ਥਾਣਾ ਸਾਹਨੇਵਾਲ ਜ਼ਿਲਾ ਲੁਧਿਆਣਾ ਵਜੋਂ ਹੋਈ ਹੈ। ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Bharat Thapa

Content Editor

Related News